ਗੁਰੂ ਰੰਧਾਵਾ ਦੇ ਫੈਨਸ ਲਈ ਖ਼ੁਸਖ਼ਬਰੀ, ਜਲਦ ਹੀ ਬਾਲੀਵੁੱਡ ਫ਼ਿਲਮ 'ਚ ਆਉਣਗੇ ਨਜ਼ਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਅਨੁਪਮ ਖੇਰ ਨਾਲ ਨਿਭਾਉਣਗੇ ਮੁੱਖ ਭੂਮਿਕਾ

Good news for Guru Randhawa fans

 

ਚੰਡੀਗੜ੍ਹ– ਆਪਣੇ ਗੀਤਾਂ ਦੀ ਬਦੌਲਤ ਗੁਰੂ ਰੰਧਾਵਾ ਆਪਣੇ ਸਰੋਤਿਆਂ ਦੇ ਦਿਲਾਂ 'ਤੇ ਰਾਜ਼ ਕਰਦਾ ਹੈ।  ਗਾਣਿਆਂ ਤੋਂ ਬਾਅਦ  ਗੁਰੂ ਰੰਧਾਵਾ ਫ਼ਿਲਮਾਂ ਵੱਲ ਕਦਮ ਵਧਾ ਰਹੇ ਹਨ ਤੇ ਇਸ ਦੇ ਨਾਲ ਹੀ ਆਪਣੀ ਬਾਲੀਵੁੱਡ ਡੈਬਿਊ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ।  ਇਸ ਸਬੰਧੀ ਗੁਰੂ ਰੰਧਾਵਾ ਨੇ ਇਕ ਪੋਸਟ ਸਾਂਝੀ ਕੀਤੀ ਹੈ। ਫ਼ਿਲਮ ’ਚ ਗੁਰੂ ਰੰਧਾਵਾ ਮਸ਼ਹੂਰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਪੋਸਟ ’ਚ ਗੁਰੂ ਰੰਧਾਵਾ ਨੇ ਲਿਖਿਆ ਕਿ ਮੈਂ ਆਪਣੀ ਪਹਿਲੀ ਸਕ੍ਰਿਪਟ ਪੜ੍ਹ ਰਿਹਾ ਹਾਂ ਤੇ (ਅਨੁਪਮ ਖੇਰ) ਆਪਣੀ 532ਵੀਂ। ਮੈਂ ਇਸ ਕਿੱਤੇ ’ਚ ਨਵਾਂ ਹਾਂ ਤੇ ਖੇਰ ਸਾਬ੍ਹ ਇਕ ਲੈਜੰਡ ਹਨ। ਤੁਸੀਂ ਇਕ ਗਾਇਕ ਵਜੋਂ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ ਆਪਣੇ ਅਦਾਕਾਰ ਬਣਨ ਦੇ ਨਵੇਂ ਸਫਰ ਦੀ ਸ਼ੁਰੂਆਤ ’ਚ ਤੁਹਾਡਾ ਪਿਆਰ ਦੇ ਦੁਆਵਾਂ ਚਾਹੁੰਦਾ ਹਾਂ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਸਖ਼ਤ ਮਿਹਨਤ ਕਰਾਂਗਾ।’’

ਜ਼ਿਕਰਯੋਗ ਹੈ ਕਿ ਗੁਰੂ ਰੰਧਾਵਾ ਦੀ ਫ਼ਿਲਮ ਦਾ ਨਾਂ ਕੀ ਹੈ ਤੇ ਕਿਸ ’ਤੇ ਇਹ ਆਧਾਰਿਤ ਹੋਣ ਵਾਲੀ ਹੈ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ ਪਰ ਗੁਰੂ ਰੰਧਾਵਾ ਦੇ ਐਕਟਿੰਗ ਡੈਬਿਊ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਖ਼ੁਸ਼ ਜ਼ਰੂਰ ਹੋਣਗੇ।