ਨੌਜਵਾਨ ਵਰਗ ਨੂੰ ਇੱਕ ਵੱਡਾ ਸੁਨੇਹਾ ਦੇ ਕੇ ਜਾਵੇਗੀ ਫ਼ਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’  

ਏਜੰਸੀ

ਮਨੋਰੰਜਨ, ਪਾਲੀਵੁੱਡ

ਹਥਿਆਰਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਦੀ ਸਾਡੇ ਸਮਾਜ ਨੇ ਹਮੇਸਾਂ ਹੀ ਵਿਰੋਧਤਾ ਕੀਤੀ ਹੈ

Mitran Nu Shaunk Hathyaran Da

ਜਲੰਧਰ: ਵਪਾਰਕ ਸਿਨੇਮੇ ਵਿਚ ਕੁਝ ਵੱਖਰਾ ਕਰਨ ਵਾਲਾ ਲੇਖਕ ਨਿਰਦੇਸ਼ਕ ਸਾਗਰ ਐੱਸ ਸ਼ਰਮਾ ਆਪਣੇ ਕੰਮ ਕਰਕੇ ਹਮੇਸਾਂ ਹੀ ਚਰਚਾ ਵਿੱਚ ਰਿਹਾ ਹੈ। ਭਾਵੇਂ ਉਸ ਦੀ ਭੰਗੜਾ ਬੇਸਡ ਫਿਲਮ ‘ਬੁਰਰਾ’ ਹੋਵੇ ਜਾਂ ਫਿਰ ਰੁਮਾਂਟਿਕ ਭਾਵਨਾਵਾਂ ਵਾਲੀ ‘ਜੁਗਨੀ ਯਾਰਾਂ ਦੀ’। ਨੌਜਵਾਨ ਵਰਗ ਨੂੰ ਮੁੱਖ ਰੱਖ ਕੇ ਬਣਾਈਆਂ ਉਸਦੀਆਂ ਫਿਲਮਾਂ ਹਮੇਸ਼ਾਂ ਹੀ ਦਰਸ਼ਕਾਂ ਦੀਆਂ ਪਸੰਦ ਬਣੀਆਂ ਹਨ।

ਉਸ ਵਲੋਂ ਨਿਰਦੇਸ਼ਿਤ ਕੀਤੀ ਅਜੋਕੀ ਨੌਜਵਾਨ ਪੀੜ੍ਹੀ ਦੀ ਕਹਾਣੀ ਨੂੰ ਦਰਸ਼ਾਉਂਦੀ ਇੱਕ ਹੋਰ ਨਵੀਂ ਫਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’ ਨਾਲ ਸਾਗਰ ਐੱਸ ਸ਼ਰਮਾ ਇੱਕ ਵਾਰ ਫਿਰ ਚਰਚਾ ਵਿਚ ਹੈ।  8 ਨਵੰਬਰ ਨੂੰ ਰਿਲੀਜ਼ ਹੋ ਰਹੀ ਸ਼ੁਕਲ ਸ਼ੋਅਵਿੱਜ ਅਤੇ ਯੂ ਬੀ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ-ਨਿਰਦੇਸ਼ਕ ਸਾਗਰ ਐੱਸ ਸਰਮਾ ਦੀ ਫ਼ਿਲਮ ‘ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਅੱਜ ਦੇ ਨੌਜਵਾਨਾਂ ਦੀ ਕਹਾਣੀ ਹੈ ਜੋ ਨੌਜਵਾਨਾਂ ‘ਚ ਹਥਿਆਰ ਰੱਖਣ ਦੇ ਸ਼ੌਂਕ ਸਦਕਾ ਕੁਰਾਹੇ ਪਈਆ ਜ਼ਿੰਦਗੀਆਂ ਅਤੇ ਸਮਾਜਿਕ ਹਾਲਾਤਾਂ ਦੀ ਗੱਲ ਕਰਦੀ ਇੱਕ ਅਰਥਭਰਪੂਰ ਫ਼ਿਲਮ ਹੈ।

ਹਥਿਆਰਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਦੀ ਸਾਡੇ ਸਮਾਜ ਨੇ ਹਮੇਸਾਂ ਹੀ ਵਿਰੋਧਤਾ ਕੀਤੀ ਹੈ ਜਦਕਿ ਇਹ ਫ਼ਿਲਮ ਅਜਿਹੇ ਸਮਾਜ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਇੱਕ ਮਨੋਰੰਜਨ ਭਰਪੂਰ ਫਿਲਮ ਹੈ ਜੋ ਅੱਜ ਦੇ ਨੌਜਵਾਨ ਵਰਗ ਨੂੰ ਇੱਕ ਵੱਡਾ ਮੈਸ਼ਜ ਦਿੰਦੀ ਹੈ। ਇਸ ਫਿਲਮ ਦੀ ਕਹਾਣੀ ਤੇ ਡਾਇਲਾਗ ਕੁਮਾਰ ਅਜੇ ਨੇ ਲਿਖੇ ਹਨ ਤੇ ਸਕਰੀਨ ਪਲੇਅ ਸਾਗਰ ਸ਼ਰਮਾਂ ਨੇ ਲਿਖਿਆ ਹੈ।

ਫ਼ਿਲਮ ਦੇ ਨਿਰਦੇਸ਼ਕ ਸਾਗਰ ਐੱਸ ਸ਼ਰਮਾ ਨੇ ਦੱਸਿਆ ਕਿ ਇਹ ਫ਼ਿਲਮ ਚਾਰ ਆਮ ਨੌਜਵਾਨ ਦੋਸਤਾਂ ਦੀ ਕਹਾਣੀ ਹੈ ਜੋ ਹੋਰਨਾਂ ਵਾਂਗ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹਨ ਪ੍ਰੰਤੂ ਅਜਿਹੇ ਕਿਹੜੇ ਹਾਲਾਤਾਂ ਵਿੱਚ ਹੱਥ ਹਥਿਆਰਾਂ ਵੱਲ ਵੱਧਦੇ ਹਨ? ਇਸ ਫਿਲਮ ਰਾਹੀਂ ਸਾਡੇ ਸਮਾਜ ਦੇ ਅਨੇਕਾਂ ‘ਕਿਰਦਾਰ’ ਪਰਦੇ ‘ਤ ਨਜ਼ਰ ਆਉਣਗੇ।

ਦੀਪ ਜ਼ੋਸੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ, ਕੁਮਾਰ ਜਤਿਨ, ਮੋਹਿਤ ਭਾਸ਼ਕਰ, ਕੀਤਿਕਾ ਅਤੇ ਪੂਨਮ ਸੂਦ ਨੇ ਅਹਿਮ ਕਿਰਦਾਰ ਨਿਭਾਏ ਹਨ। ਬਾਲੀਵੁੱਡ ਦੇ ਨਾਮਵਰ ਸਿਨਮੇਟੋਗ੍ਰਾਫ਼ਰ ਮਹੇਸ਼ ਸਰੋਜਨੀ ਰਾਜਨ ਨੇ ਫਿਲਮ ਦੇ ਹਰੇਕ ਦ੍ਰਿਸ਼ ਨੂੰ ਬਾਲੀਵੱਡ ਤਕਨੀਕ ਨਾਲ ਕੈਮਰੇ ‘ਚ ਉਤਾਰਿਆ ਹੈ। ਫ਼ਿਲਮ ਦਾ ਸੰਗੀਤ ਜੱਗੀ ਸਿੰਘ, ਤਰੁਣ ਰਿਸ਼ੀ ਤੇ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਫ਼ਿਲਮ ਦੇ ਨਿਰਮਾਤਾ ਮੁੰਨਾ ਸ਼ੁਕਲ, ਜੈਅੱਸ ਪਟੇਲ, ਸਿਖ਼ਾ ਸ਼ਰਮਾ, ਸਾਗਰ ਐੱਸ ਸ਼ਰਮਾ ਅਤੇ ਸੰਜੀਵ ਸੈਣੀ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।