BJP ਉਮੀਦਵਾਰ ਕੰਵਰਵੀਰ ਟੌਹੜਾ ਦੀ ਪਤਨੀ ਮਹਿਰੀਨ ਟੌਹੜਾ ਪਤੀ ਦੇ ਹੱਕ 'ਚ ਕਰ ਰਹੇ ਪ੍ਰਚਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਾਲੀਵੁੱਡ ਅਦਾਕਾਰਾ ਅਤੇ ਮਾਡਲ ਹੈ ਮਹਿਰੀਨ ਟੌਹੜਾ

Photo

 

ਅਮਲੋਹ: ਅਮਲੋਹ ਤੋਂ ਭਾਜਪਾ ਦੇ ਉਮੀਦਵਾਰ ਕੰਵਰਵੀਰ ਸਿੰਘ ਟੌਹੜਾ ਨੂੰ ਆਪਣੀ ਪਤਨੀ ਮਹਿਰੀਨ ਕਾਲੇਕਾ ਟੌਹੜਾ, ਜੋ ਕਿ ਪਾਲੀਵੁੱਡ ਅਦਾਕਾਰਾ ਅਤੇ ਮਾਡਲ ਹੈ, ਤੋਂ ਪੂਰਨ ਸਮਰਥਨ ਮਿਲ ਰਿਹਾ ਹੈ।  

ਮਹਿਰੀਨ ਕੌਰ ਟੌਹੜਾ ਮੰਡੀ ਗੋਬਿੰਦਗੜ ਦੇ ਵੱਖ-ਵੱਖ ਵਾਰਡਾਂ ਅਤੇ ਨਜਦੀਕੀ ਪਿੰਡਾਂ ਵਿਚ ਅਪਣੇ ਪਤੀ ਦੇ ਪੱਖ ਵਿਚ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਵੋਟ ਦੇਣ ਦੀ ਅਪੀਲ ਕਰ ਰਹੇ ਹਨ।

ਇਸ ਮੌਕੇ ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਮਾਨਦਾਰੀ ਨਾਲ ਇਲਾਕੇ ਦੀ ਸੇਵਾ ਕਰਦੇ ਰਹਿਣਗੇ ਅਤੇ ਪਾਰਟੀ ਦੀ ਸਰਕਾਰ ਆਉਣ ਤੇ ਮੰਡੀ ਗੋਬਿੰਦਗੜ ਸ਼ਹਿਰ ਨੂੰ ਨਮੂਨੇ ਦੇ ਸ਼ਹਿਰ ਦੇ ਤੌਰ ਤੇ ਵਿਕਸਿਤ ਕੀਤਾ ਜਾਵੇਗਾ।