ਇਸ ਮਸ਼ਹੂਰ ਗਾਇਕ ਦਾ ਲੰਡਨ ਵਿਚ ਹੋਇਆ ਐਕਸੀਡੈਂਟ, ਸਦਮੇ ਵਿਚ ਪ੍ਰਸ਼ੰਸਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮੰਦਭਾਗੀ ਘਟਨਾ ਕਾਰਨ ਉਨ੍ਹਾਂ ਨੂੰ ਅਪਣੀ ਭਾਰਤ ਯਾਤਰਾ ਕਰਨੀ ਪਈ ਰੱਦ

British-Indian singer Manjeet Singh Ral Accident News

ਲੰਡਨ : ਅਪਣੇ ਸਟੇਜ ਨਾਮ ਮੰਜ਼ ਮੂਸਿਕ ਨਾਲ ਮਸ਼ਹੂਰ ਗਾਇਕ ਮਨਜੀਤ ਸਿੰਘ ਰਾਲ ਲੰਡਨ ’ਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਹਾਦਸੇ ਤੋਂ ਬਾਅਦ ਗਾਇਕ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮੰਦਭਾਗੀ ਘਟਨਾ ਕਾਰਨ ਉਨ੍ਹਾਂ ਨੂੰ ਅਪਣੀ ਭਾਰਤ ਯਾਤਰਾ ਰੱਦ ਕਰਨੀ ਪਈ ਹੈ।

ਮਨਜੀਤ ਸਿੰਘ ਰਾਲ ਨੇ ਮੁੰਬਈ ’ਚ ਹੋਣ ਵਾਲੇ ’ਜ਼ੀ ਸਿਨੇ ਐਵਾਰਡਸ 2026’ ’ਚ ਇਕ ਵੱਡੀ ਪਰਫ਼ਾਰਮੈਂਸ ਦੇਣੀ ਸੀ ਪਰ ਹਾਦਸੇ ਕਾਰਨ ਉਹ ਹੁਣ ਇਸ ਸ਼ੋਅ ਦਾ ਹਿੱਸਾ ਨਹੀਂ ਬਣ ਸਕਣਗੇ। ਹਾਲਾਂਕਿ ਉਨ੍ਹਾਂ ਦੀਆਂ ਸੱਟਾਂ ਕਿੰਨੀਆਂ ਗੰਭੀਰ ਹਨ, ਇਸ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ।

ਮਨਜੀਤ ਸਿੰਘ ਰਾਲ ਮਸ਼ਹੂਰ ਬ੍ਰਿਟਿਸ਼-ਇੰਡੀਅਨ ਬੈਂਡ ਆਰ.ਡੀ.ਬੀ (ਰਿਦਮ, ਢੋਲ, ਬੇਸ) ਦੇ ਸਾਬਕਾ ਮੁੱਖ ਗਾਇਕ ਰਹੇ ਹਨ। ਉਨ੍ਹਾਂ ਨੇ 2000 ਦੇ ਦਹਾਕੇ ਦੀ ਸ਼ੁਰੂਆਤ ’ਚ ਅਪਣੇ ਭਰਾਵਾਂ ਕੁਲੀ (ਕੁਲਦੀਪ ਰਾਲ) ਅਤੇ ਸੁਰਜੀਤ ਸਿੰਘ ਨਾਲ ਮਿਲ ਕੇ ਇਸ ਬੈਂਡ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਸੰਗੀਤ ਸਫ਼ਰ ਦੀ ਸ਼ੁਰੂਆਤ ਸਥਾਨਕ ਗੁਰਦੁਆਰਿਆਂ ’ਚ ਪਰਫ਼ਾਰਮ ਕਰਨ ਨਾਲ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਅਤੇ ਅੰਤਰਰਾਸ਼ਟਰੀ ਸੰਗੀਤ ਨੂੰ ਮਿਲਾ ਕੇ ਪ੍ਰਵਾਸੀ ਸੰਗੀਤ ਨੂੰ ਇਕ ਨਵੀਂ ਪਰਿਭਾਸ਼ਾ ਦਿਤੀ।