Rami Randhawa News : ਮਸ਼ਹੂਰ ਪੰਜਾਬੀ ਗਾਇਕ ਰੰਮੀ ਰੰਧਾਵਾ ਨੂੰ ਵੱਡਾ ਸਦਮਾ

ਏਜੰਸੀ

ਮਨੋਰੰਜਨ, ਪਾਲੀਵੁੱਡ

Rami Randhawa News : ਫੁੱਲਾਂ ਵਰਗੀ ਧੀ ਨਿੱਕੀ ਉਮਰੇ ਰੱਬ ਨੂੰ ਹੋਈ ਪਿਆਰੀ

Famous Punjabi singer Rummy Randhawa image

Big shock to famous Punjabi singer Rami Randhawa News in Punjabi : ਪੰਜਾਬੀ ਲੋਕ ਗਾਇਕ ਰੰਮੀ ਰੰਧਾਵਾ ਨੂੰ ਵੱਡਾ ਸਦਮਾ ਲੱਗਾ ਹੈ। ਦਰਅਸਲ ਉਨ੍ਹਾਂ ਦੀ ਧੀ ਗੁਨੀਤ ਕੌਰ ਰੰਧਾਵਾ ਦਾ ਛੋਟੀ ਉਮਰੇ ਦਿਹਾਂਤ ਹੋ ਗਿਆ ਹੈ। ਇਸ ਸਬੰਧੀ ਖ਼ੁਦ ਗਾਇਕ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। 

ਉਨ੍ਹਾਂ ਲਿਖਿਆ, ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆਂ ਵਾਲਿਉ, ਧੀਆਂ ਹੁੰਦੀਆਂ ਵਿਹੜੇ ਦਾ ਸ਼ਿੰਗਾਰ ਦੁਨੀਆ ਵਾਲਿਉ। ਸਾਡੀ ਸਿਆਣੀ ਫੁੱਲਾਂ ਵਰਗੀ ਧੀ ਗੁਨੀਤ ਕੋਰ (ਗੀਤ ਰੰਧਾਵਾ) ਸਾਡੇ ਵਿਚ ਨਹੀਂ ਰਹੀ। ਸੱਭ ਤੋਂ ਵੱਡਾ ਦੁੱਖ ਧੀ ਦਾ ਤੁਰ ਜਾਣਾ। ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਧੀਆਂ ਨੂੰ ਪਿਆਰ ਕਰਿਆ ਕਰੋ ਘਰ ਦੀ ਰੂਹ ਹੁੰਦੀਆਂ ਨੇ ਧੀਆਂ, ਹਮੇਸ਼ਾ ਦਿਲਾਂ ਵਿਚ ਵਸਦਾ ਰਹੇਗਾ ਗੀਤ ਬੱਚੇ।