ਜਾਣੋ ਕਿਹੋ ਜਿਹਾ ਪਤੀ ਚਾਹੀਦਾ ਹੈ ਨੇਹਾ ਕੱਕੜ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਨੇਹਾ ਕੱਕੜ ਨੇ ਇੰਸਟਾਗ੍ਰਾਮ 'ਤੇ ਵੀਡਿਓ ਅਪਲੋਡ ਕੀਤੀ

Neha Kakkar

ਨਵੀਂ ਦਿੱਲੀ : ਪੰਜਾਬੀ ਗਾਇਕਾ ਨੇਹਾ ਕੱਕੜ ਨੇ ਆਪਣੀ ਬਾਲੀਵੁੱਡ ਅਤੇ ਗਾਇਕੀ 'ਚ ਖ਼ਾਸ ਪਛਾਣ ਬਣਾਈ ਹੈ। ਨੇਹਾ ਕੱਕੜ ਨੇ ਬਾਲੀਵੁੱਡ ਦੇ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਨੇਹਾ ਕੱਕੜ ਆਪਣੀ ਮਖਮਲੀ ਆਵਾਜ਼ ਅਤੇ ਅਦਾਵਾਂ ਦੇ ਸਦਕਾ ਅੱਜ ਲੱਖਾਂ ਦਿਲਾਂ 'ਤੇ ਰਾਜ ਕਰ ਰਹੀ ਹੈ।

ਨੇਹਾ ਕੱਕੜ ਸ਼ੋਸਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ। ਨੇਹਾ ਕੱਕੜ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਉਸ ਦੇ 2.4 ਕਰੋੜ ਫਾਲੋਅਰਜ਼ ਹਨ। ਇਸ ਤੋਂ ਵੀ ਨੇਹਾ ਦੀ ਪ੍ਰਸਿੱਧੀ ਦਾ ਬਾਖੂਬੀ ਪਤਾ ਲੱਗਦਾ ਹੈ। ਹਾਲ ਹੀ ਵਿਚ ਨੇਹਾ ਨੇ ਕਿ ਵੀਡਿਓ ਅਪਲੋਡ ਕੀਤੀ ਸੀ ਜਿਸ ਵਿਚ ਉਹ ਕਹਿ ਰਹੀ ਹੈ ਕਿ ਉਸ ਨੂੰ ਕਿਸ ਤਰ੍ਹਾਂ ਦਾ ਪਤੀ ਚਾਹੀਦਾ ਹੈ।

ਨੇਹਾ ਆਪਣੀ ਸੁਰੀਲੀ ਆਵਾਜ਼ ਵਿਚ ਗਾ ਕੇ ਕਹਿ ਰਹੀ ਹੈ ਕਿ 'ਪਹਿਲੀ ਤਰੀਕ ਕੋ ਸੈਲਰੀ ਲਾਏ, ਸੈਲਰੀ ਲਾ ਕੇ ਮੂਜੇ ਥਮਾਏ, ਔਰ ਮੁਝਸੇ ਕਹੇ ਉਠਾਲੋ ਮੇਰੀ ਜਾਨ ਐਸਾ ਪਤੀ ਦੋ ਭਗਵਾਨ।' ਉਸ ਦੀ ਇਸ ਵੀਡਿਓ 'ਤੇ ਫੈਨਜ਼ ਵੱਲੋਂ ਕਾਫੀ ਕੁਮੈਂਟਸ ਕੀਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਨੇਹਾ ਕੱਕੜ ਨੂੰ ਬਚਪਨ ਤੋਂ ਗਾਇਕੀ ਦਾ ਸ਼ੌਕ ਸੀ। ਸਾਲ 2006 'ਚ ਉਸ ਨੇ ਗਾਇਕੀ ਦੇ ਰਿਆਇਲੀ ਸ਼ੋਅ 'ਇੰਡੀਅਨ ਆਇਡਲ' ਵਿਚ ਹਿੱਸਾ ਲਿਆ ਸੀ।ਉਹ ਹੁਣ ਇਸ ਸ਼ੋਅ ਜੱਜ ਵੀ ਰਹਿ ਚੁੱਕੀ ਹੈ। ਨੇਹਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਰ ਤਰ੍ਹਾਂ ਦੇ ਗੀਤ ਗਾ ਕੇ ਦਰਸ਼ਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ ਹੈ।