ਬਾਲੀਵੁੱਡ ਫ਼ਿਲਮ Good Luck Jerry ਦਾ ਵਿਰੋਧ, ਰਣਜੀਤ ਬਾਵਾ ਨੇ ਟਵੀਟ ਕਰ ਜਤਾਇਆ ਇਤਰਾਜ਼ 

ਏਜੰਸੀ

ਮਨੋਰੰਜਨ, ਪਾਲੀਵੁੱਡ

ਗਾਇਕ ਜੱਸੀ ਨੇ ਵੀ ਰਣਜੀਤ ਬਾਵਾ ਦਾ ਸਾਥ ਦਿੱਤਾ

Ranjit Bawa

 

ਚੰਡੀਗੜ੍ਹ - ਬਾਲੀਵੁੱਡ ਅਤੇ ਪਾਲੀਵੁੱਡ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਹਨ। ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਬਾਲੀਵੁੱਡ ਫਿਲਮ 'ਗੁੱਡ ਲੱਕ ਜੈਰੀ' ਦਾ ਵਿਰੋਧ ਕੀਤਾ ਹੈ। ਬਾਵਾ ਨੇ ਕਿਹਾ ਹੈ ਕਿ ਇਸ ਫਿਲਮ ਵਿੱਚ ਇੱਕ ਵਾਰ ਫਿਰ ਪੰਜਾਬ ਨੂੰ ਚਿੱਟੇ (ਨਸ਼ੇ) ਵਜੋਂ ਦਿਖਾਇਆ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਬਾਲੀਵੁੱਡ ਫਿਲਮਾਂ 'ਚ ਪੰਜਾਬ ਨੂੰ ਸਿਰਫ ਨਸ਼ੇ ਵਾਲੇ ਸੂਬੇ ਵਜੋਂ ਹੀ ਦਿਖਾਇਆ ਜਾਵੇਗਾ।

ਗਾਇਕ ਜੱਸੀ ਨੇ ਵੀ ਰਣਜੀਤ ਬਾਵਾ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਬਾਲੀਵੁੱਡ ਹਮੇਸ਼ਾ ਹੀ ਪੰਜਾਬ ਨੂੰ ਵਿਚਾਰਹੀਣ ਦਿਖਾਉਂਦਾ ਹੈ। ਇਸ ਦਾ ਕਾਰਨ ਪੰਜਾਬ ਸਰਕਾਰ ਦੀ ਕੋਈ ਕਲਚਰ ਪਾਲਿਸੀ ਨਾ ਹੋਣਾ ਹੈ। ਪਹਿਲੀ ਫਿਲਮ 'ਉੜਤਾ ਪੰਜਾਬ' ਪੰਜਾਬ 'ਚ ਨਸ਼ਿਆਂ ਦੀ ਸਮੱਸਿਆ 'ਤੇ ਬਣੀ ਸੀ। ਜਿਸ ਕਾਰਨ ਪੰਜਾਬ ਦਾ ਅਕਸ ਨਸ਼ਿਆਂ ਨਾਲ ਜੁੜਿਆ ਹੋਇਆ ਬਣ ਗਿਆ। ਇਸ ਫਿਲਮ ਵਿਚ ਦੱਸਿਆ ਗਿਆ ਸੀ ਕਿ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਕਿੰਨੀ ਵੱਧ ਗਈ ਹੈ। ਇਸ ਫਿਲਮ ਤੋਂ ਬਾਅਦ ਪੰਜਾਬ ਦਾ 'ਉੜਤਾ ਪੰਜਾਬ' ਕਹਿ ਕੇ ਮਜ਼ਾਕ ਉਡਾਇਆ ਜਾਣ ਲੱਗਾ।

ਕਿਸਾਨ ਅੰਦੋਲਨ ਨੂੰ ਲੈ ਕੇ ਇਸ ਤੋਂ ਪਹਿਲਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਬਾਲੀਵੁੱਡ ਆਹਮੋ-ਸਾਹਮਣੇ ਆ ਚੁੱਕੇ ਹਨ। ਸਾਰੇ ਪੰਜਾਬੀ ਕਲਾਕਾਰਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਹਾਲਾਂਕਿ ਬਾਲੀਵੁੱਡ ਦੇ ਜ਼ਿਆਦਾਤਰ ਕਲਾਕਾਰਾਂ ਨੇ ਇਸ 'ਤੇ ਚੁੱਪ ਧਾਰੀ ਰੱਖੀ। ਜਿਸ ਨੂੰ ਲੈ ਕੇ ਬਾਲੀਵੁੱਡ ਅਦਾਕਾਰਾਂ ਤੋਂ ਤਿੱਖੇ ਸਵਾਲ ਵੀ ਪੁੱਛੇ ਗਏ। ਇੱਥੋਂ ਤੱਕ ਕਿਹਾ ਗਿਆ ਕਿ ਉਹ ਫਿਲਮਾਂ ਵਿਚ ਸਰਦਾਰ ਬਣ ਕੇ ਪੈਸਾ ਕਮਾਉਂਦੇ ਹਨ ਅਤੇ ਜਦੋਂ ਸਿੱਖ ਅੰਦੋਲਨ ਕਰ ਰਹੇ ਹਨ ਤਾਂ ਉਹ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ।