ਫੁੱਲਾਂ ਦੀ 'ਐਸੀ ਤੈਸੀ' ਕਰਦੀ ਸਿੰਮੀ ਚਹਿਲ ਦੀ ਮਨੋਹਕ ਮੁਸਕਾਨ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

'ਐਸੀ ਤੈਸੀ' ਇਹ ਗੀਤ ਹਰੀਸ਼ ਵਰਮਾ ਤੇ ਸਿੰਮੀ ਚਹਿਲ ਉਤੇ ਫ਼ਿਲਮਾਇਆ ਗਿਆ ਹੈ ਜਿਸ ਵਿਚ ਦੋਹਾਂ ਦੀ ਰੋਮਾਂਟਿਕ ਕੈਮਿਸਟਰੀ ਕਾਫ਼ੀ ਵਧੀਆ ਦਿਖ ਰਹੀ ਹੈ।

Aisi Taisi

3 ਅਪ੍ਰੈਲ 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਵੀ ਰਲੀਜ਼ ਹੋ ਗਿਆ ਹੈ। ਇਸ ਗੀਤ ਦਾ ਨਾਮ ਹੈ 'ਐਸੀ ਤੈਸੀ' ਇਹ ਗੀਤ ਹਰੀਸ਼ ਵਰਮਾ ਤੇ ਸਿੰਮੀ ਚਹਿਲ ਉਤੇ ਫ਼ਿਲਮਾਇਆ ਗਿਆ ਹੈ ਜਿਸ ਵਿਚ ਦੋਹਾਂ ਦੀ ਰੋਮਾਂਟਿਕ ਕੈਮਿਸਟਰੀ ਕਾਫ਼ੀ ਵਧੀਆ ਦਿਖ ਰਹੀ ਹੈ। ਇਸ ਗੀਤ ਨੂੰ ਆਵਾਜ਼ ਦਿਤੀ ਹੈ ਅਮਰਿੰਦਰ ਗਿੱਲ ਨੇ।

ਇਸ ਗੀਤ ਦੇ ਵਿਚ ਹਰੀਸ਼ ਅਤੇ ਸਿੰਮੀ ਦੇ ਇਲਾਵਾ ਅਮਰਿੰਦਰ ਅਤੇ ਅਦਿਤੀ ਦੀ ਝਲਕ ਵੀ ਨਜ਼ਰ ਆਈ ਹੈ। ਦਸਿਆ ਜਾਂਦਾ ਹੈ ਇਨ੍ਹਾਂ  ਦੋਹਾਂ ਨੂੰ ਫ਼ਿਲਮ ' ਚ ਸਸਪੈਂਸ ਵਜੋਂ ਦਿਖਾਇਆ ਗਿਆ ਹੈ, ਜੋ ਕਿ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਗਿਆ ਹੈ । ਇਹ ਗੀਤ ਜਤਿੰਦਰ ਸ਼ਾਹ ਵਲੋਂ ਕੰਪੋਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਖੁਦ ਅਮਰਿੰਦਰ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਸਾਬਿਰ ਅਲੀ ਸਾਬਿਰ ਵਲੋਂ ਲਿਖੇ ਗਏ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਵਲੋਂ ਕੀਤਾ ਗਿਆ ਹੈ। 

ਦਸਣਯੋਗ ਹੈ ਕਿ 'ਰਿਦਮ ਬੁਆਏਜ਼' ਤੇ 'ਹੇਅਰ ਓਮ ਜੀ ਸਟੂਡੀਓਜ਼' ਬੈਨਰ ਹੇਠ ਬਣੀ ਫ਼ਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਨੋਟਬੰਦੀ ਦੇ ਸਮੇਂ ਨੂੰ ਦਰਸਾਉਂਦੀ ਹੈ , ਜਦੋਂ ਮੋਦੀ ਸਰਕਾਰ ਵਲੋਂ ਰਾਤੋ-ਰਾਤ ਨੋਟਬੰਦੀ ਕਰਦੇ ਹੋਏ 1000 ਤੇ 500 ਦੇ ਨੋਟ ਬੰਦ ਕਰ ਦਿਤੇ ਗਏ ਸਨ ਅਤੇ ਦੇਸ਼ ਦੇ ਲੱਖਾਂ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਸੀ । ਫ਼ਿਲਮ ਮਨੋਰੰਜਕ ਹੋਣ ਦੇ ਨਾਲ ਨਾਲ ਸਮਾਜ ਦੇ ਲਈ ਕਈ ਸੰਦੇਸ਼ ਦੇਣ ਵਾਲੀ ਵੀ ਦੱਸੀ ਜਾਂਦੀ ਹੈ ।

ਫ਼ਿਲਮ 'ਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਮੁੱਖ ਭੂਮਿਕਾ 'ਚ ਹਨ। ਉਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਅਨੀਤਾ ਦੇਵਗਣ ਤੇ ਵਿਜੇ ਟੰਡਨ ਸਰੀਖੇ ਕਿਰਦਾਰ ਹਨ ਜੋ ਫ਼ਿਲਮ 'ਚ ਕਾਮੇਡੀ ਦਾ ਤੜਕਾ ਲਗਾਉਂਦੇ ਹੋਏ ਵੀ ਨਜ਼ਰ ਰਹੇ ਹਨ । ਉਥੇ ਹੀ ਅਮਰਿੰਦਰ ਗਿਲ ਅਤੇ ਅਦਿਤੀ ਦਾ ਕਿਰਦਾਰ ਕੀ ਕਹਿੰਦਾ ਹੈ ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਚਲੇਗਾ। ਫਿਲਮ ਦੇ ਰਲੀਜ਼ ਦਾ ਇੰਤਜ਼ਾਰ ਬੇਸਬਰੀ ਨਾਲ ਹੋ ਰਿਹਾ ਹੈ।