ਜੇ ਤੁਸੀਂ ਵੀ ਨਹੀਂ ਪਾਉਂਦੇ ਹੈਲਮਟ ਤਾਂ ਇਹ ਵੀਡੀਓ ਤੁਹਾਡੀਆਂ ਅੱਖਾਂ ਖੋਲ੍ਹ ਦੇਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸਪੋਕਸਮੈਨ ਮੀਡੀਆ ਵੱਲੋਂ ਸਮਾਜ ਵਿਚ ਹੈਲਮਟ ਨਾ ਪਾਉਣ ਕਰਕੇ ਹੋ ਰਹੇ ਹਾਦਸਿਆਂ ਤੇ ਲਘੂ ਫਿਲਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ।

If you don't even wear a helmet then this video will open your eyes

ਮੁਹਾਲੀ: ਅੱਜ ਕੱਲ੍ਹ ਅਸੀਂ ਆਮ ਹੀ ਵੇਖਦੇ ਹਾਂ ਕਿ ਲੋਕ ਸ਼ਰੇਆਮ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਲੋਕਾਂ ਵਿਚ ਕਾਨੂੰਨ ਦਾ ਖੌਫ ਨਹੀਂ ਹੈ।  ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਜਿਸ ਕਰਕੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ।  ਕਈ ਵਾਰ ਤਾਂ ਹਾਦਸੇ ਇੰਨੇ ਭਿਆਨਕ ਹੁੰਦੇ ਹਨ ਕਿ ਲੋਕਾਂ ਦੀਆਂ ਜਾਨਾਂ ਤੱਕ ਵੀ ਚਲੀਆਂ ਜਾਂਦੀਆਂ ਹਨ ਪਰ ਲੋਕ ਇਸ ਗੱਲ ਦੀ ਪਰਵਾਹ ਨਹੀਂ ਕਰਦੇ।

ਸਪੋਕਸਮੈਨ ਮੀਡੀਆ ਵੱਲੋਂ ਜਾਗਦੇ ਰਹੋ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਵਿਚ ਵੱਖ- ਵੱਖ  ਮੁੱਦਿਆਂ ਤੇ ਲਘੂ ਫਿਲਮਾਂ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।  ਜਿਹਨਾਂ ਲਘੂ ਫਿਲਮਾਂ ਵਿਚੋਂ ਇਕ ਲਘੂ ਫਿਲਮ ਸਮਾਜ ਵਿਚ ਕਾਨੂੰਨ ਦੀ ਪਾਲਣਾ ਨਾ ਕਰਨ ਤੇ ਭਿਆਨਕ ਹਾਦਸਿਆਂ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਤੇ ਬਣਾਈ ਗਈ ਹੈ।  ਲਘੂ ਫਿਲਮ ਵਿਚ  ਦਿਖਾਇਆ ਗਿਆ ਹੈ ਕਿ ਕਿਵੇਂ ਇਕ ਵਿਅਕਤੀ ਹੈਲਮੇਟ ਨਾ ਪਾਉਣ ਕਰਕੇ ਆਪਣੇ ਪੂਰੇ ਪਰਿਵਾਰ ਨੂੰ ਗਵਾ ਦਿੰਦਾ ਹੈ ਸੋ ਕਾਨੂੰਨ ਦੀ ਪਾਲਣਾ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ  ਤਾਂ ਜੋ ਅਸੀਂ ਵੀ ਸੁਰੱਖਿਅਤ ਰਹੀਏ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖ ਸਕੀਏ।