ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਦਾ ਨਵਾਂ ਗਾਣਾ 'ਕੁੜੀਆਂ ਲਾਹੌਰ ਦੀਆਂ' ਹੋਇਆ ਰਿਲੀਜ਼
ਗਾਣਾ ਰਿਲੀਜ਼ ਹੁੰਦੇ ਹੀ ਮਿਲੇ 3M ਤੋਂ ਵੱਧ ਵਿਊਜ਼
ਚੰਡੀਗੜ੍ਹ - ਮਸ਼ਹੂਰ ਗਾਇਕ ਹਾਰਡੀ ਸੰਧੂ ਦਾ ਨਵਾਂ ਗਾਣਾ 'ਕੁੜੀਆਂ ਲਾਹੌਰ ਦੀਆਂ' ਰਿਲੀਜ਼ ਹੋ ਚੁੱਕਾ ਹੈ ਜਿਸ ਵਿਚ ਆਇਸ਼ਾ ਸ਼ਰਮਾ ਹੈ। ਹਾਰਡੀ ਸੰਧੂ ਨੇ ਕਈ ਗੀਤ ਦੇ ਕੇ ਅਪਣਾ ਨਾਮ ਵੱਡੇ ਪੱਧਰ 'ਤੇ ਕਮਾਇਆ ਹੈ। ਪਹਿਲਾਂ ਦਿੱਤੇ ਗੀਤਾਂ ਵਾਂਗ ਹੀ ਇਸ ਗਾਣੇ ਨੇ ਵੀ ਦਿਲ ਲੁੱਟ ਲਿਆ ਹੈ ਤੇ ਹਾਰਡੀ ਸੰਧੂ ਦੇ ਪੈਨ ਉਹਨਾਂ ਦੀ ਤਾਰੀਫ਼ ਕਰ ਰਹੇ ਹਨ।
ਹਾਰਡੀ ਸੰਧੂ ਨੇ ਜਿਸ ਦਿਨ ਤੋਂ ਇੰਡਸਟਰੀ ਵਿਚ ਕਦਮ ਰੱਖਿਆ ਹੈ, ਕਦੇ ਵੀ ਆਪਣੇ ਰਚਨਾਤਮਕ ਸੰਗੀਤ ਨਾਲ ਉਹਨਾਂ ਨੇ ਅਪਣੇ ਫੈਨਸ ਨੂੰ ਪ੍ਰਭਾਵਿਤ ਕਰਨ ਵਿਚ ਅਸਫਲਤਾ ਨਹੀਂ ਪਾਈ ਹੈ। ਹਾਰਡੀ ਸੰਧੂ ਦਾ ਨਵਾਂ ਗੀਤ 'ਕੁੜੀਆਂ ਲਾਹੌਰ ਦੀਆਂ' ਉਸ ਦੇ ਬਾਕੀ ਸਾਰੇ ਗੀਤਾਂ ਵਾਂਗ ਹੀ ਸ਼ਾਨਦਾਰ ਹੈ। ਅਰਵਿੰਦ ਖਹਿਰਾ ਦੁਆਰਾ ਨਿਰਦੇਸ਼ਿਤ ਇਸ ਗੀਤ ਵਿਚ ਖੂਬਸੂਰਤ ਅਦਾਕਾਰਾ ਆਇਸ਼ਾ ਸ਼ਰਮਾ ਹੈ। ਸੰਗੀਤ ਮਸ਼ਹੂਰ ਗਾਇਕ ਬੀ ਪਰਾਕ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਗੀਤ ਪ੍ਰਸਿੱਧ ਗੀਤਕਾਰ ਜਾਨੀ ਦੁਆਰਾ ਲਿਖਿਆ ਗਿਆ ਹੈ ਜੋ ਅਰਵਿੰਦ ਖਹਿਰਾ ਨਾਲ ਦੇਸੀ ਮੇਲੋਡੀਜ਼ ਦੇ ਸਹਿ-ਮਾਲਕ ਵੀ ਹਨ।
ਦੇਸੀ ਮੈਲੋਡੀਜ਼ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ 'ਕੁੜੀਆਂ ਲਾਹੌਰ ਦੀਆਂ' ਦਾ ਅਧਿਕਾਰਤ ਸੰਗੀਤ ਵੀਡੀਓ ਰਿਲੀਜ਼ ਕੀਤਾ ਹੈ। ਮਿਊਜ਼ਿਕ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਹੈ। ਇਸ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਦੇ ਅੰਦਰ, ਗਾਣੇ ਨੇ 3M ਤੋਂ ਵੱਧ ਵਿਊਜ਼ ਇਕੱਠੇ ਕੀਤੇ ਹਨ। ਹਾਰਡੀ ਸੰਧੂ ਦੇ ਫੈਨਸ ਉਹਨਾਂ ਦੇ ਇਸ ਗੀਤ 'ਤੇ ਵੀਡੀਓਜ਼ ਵੀ ਬਣਾਉਣ ਲੱਗ ਗਏ ਹਨ। ਇਸ ਗੀਤ ਨੂੰ ਲੈ ਕੇ ਹਾਰਡੀ ਦਾ ਕਹਿਣਾ ਹੈ ਕਿ 'ਕੁੜੀਆਂ ਲਾਹੌਰ ਦੀਆ' ਮੇਰੇ ਲਈ ਬਹੁਤ ਖਾਸ ਗੀਤ ਹੈ ਕਿਉਂਕਿ ਇਹ ਮੇਰੀ ਕਲਾਕਾਰੀ 'ਤੇ ਬਹੁਤ ਸੱਚ ਹੈ ਅਤੇ ਮੈਨੂੰ ਮੇਰੀਆਂ ਪੰਜਾਬੀ ਜੜ੍ਹਾਂ ਦੇ ਨੇੜੇ ਲਿਆਉਂਦਾ ਹੈ।
ਜਾਨੀ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਨ੍ਹਾਂ ਗੀਤਾਂ ਨੂੰ ਲਿਖਣ ਦੇ ਨਾਲ ਜਾਨੀ ਨੇ ਖੁਦ ਨੂੰ ਵੀ ਅੱਗੇ ਵਧਾਇਆ ਹੈ। ਬੀ ਪਰਾਕ ਨੇ ਬੀਟ ਤਿਆਰ ਕੀਤੀ ਹੈ, ਅਤੇ ਅਰਵਿੰਦ ਖਹਿਰਾ ਨੇ ਵੀਡੀਓ ਤਿਆਰ ਕੀਤੀ ਹੈ। ਉਹਨਾਂ ਦੀ ਵੀ ਖ਼ਾਸ ਮਿਹਨਤ ਸਦਕਾ ਇਹ ਗੀਤ ਹਿੱਟ ਹੋ ਰਿਹਾ ਹੈ ਤੇ ਮੈਂ ਅਪਣੇ ਫੈਨਸ ਦਾ ਵੀ ਧੰਨਵਾਦ ਕਰਦਾ ਹਾਂ।