ਮਸ਼ਹੂਰ ਰੈਪਰ ਤੇ ਗਾਇਕ ਹਨੀ ਸਿੰਘ ਫਸੇ ਮੁਸ਼ਕਿਲ 'ਚ, ਪਤਨੀ ਨੇ ਘਰੇਲੂ ਹਿੰਸਾ ਦਾ ਕੇਸ ਕਰਵਾਇਆ ਦਰਜ

ਏਜੰਸੀ

ਮਨੋਰੰਜਨ, ਪਾਲੀਵੁੱਡ

ਹਨੀ ਸਿੰਘ ਨੂੰ ਅਦਾਲਤ ਨੇ 28 ਅਗਸਤ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ।

Yo Yo Honey Singh's wife alleges domestic violence, files plea in court

ਨਵੀਂ ਦਿੱਲੀ : ਫਿਲਮ ਇੰਡਸਟਰੀ ਦੇ ਮਸ਼ਹੂਰ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਖ਼ਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਹੋਇਆ ਹੈ। ਹਨੀ ਸਿੰਘ ਖਿਲਾਫ਼ ਉਨ੍ਹਾਂ ਦੀ ਪਤਨੀ ਸ਼ਾਲਿਨੀ ਨੇ ਇਹ ਕੇਸ ਦਰਜ ਕਰਵਾਇਆ ਹੈ। ਸ਼ਾਲਿਨੀ ਨੇ ‘ਘਰੇਲੂ ਹਿੰਸਾ ਤੋਂ ਮਹਿਲਾ ਸੁਰੱਖਿਆ ਐਕਟ 2005’ ਅਧੀਨ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਆਪਣੇ ਪਤੀ ਹਨੀ ਸਿੰਘ ਖ਼ਿਲਾਫ ਪਟੀਸ਼ਨ ਦਾਇਰ ਕੀਤੀ ਹੈ।

ਤੀਸ ਹਜ਼ਾਰੀ ਕੋਰਟ ਦੀ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਤਾਨੀਆ ਸਿੰਘ ਸਾਹਮਣੇ ਅੱਜ ਯਾਨੀ 3 ਅਗਸਤ ਨੂੰ ਮਾਮਲਾ ਦਰਜ ਕਰਵਾਇਆ ਗਿਆ। ਸ਼ਾਲਿਨੀ ਵੱਲੋਂ ਕੇਸ ਦਰਜ ਕਰਵਾਉਣ ਤੋਂ ਬਾਅਦ ਮੈਟਰੋਪਾਲਿਟਨ ਮੈਜਿਸਟ੍ਰੇਟ ਤਾਨੀਆ ਸਿੰਘ ਵੱਲੋਂ ਗਾਇਕ ਤੇ ਐਕਟਰ ਹਨੀ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਹਨੀ ਸਿੰਘ ਨੂੰ ਨੋਟਿਸ ਜਾਰੀ ਕਰ ਕੇ ਇਸ ਮਾਮਲੇ ’ਚ ਉਨ੍ਹਾਂ ਦਾ ਜਵਾਬ ਤਲਬ ਕੀਤਾ ਗਿਆ ਹੈ। ਹਨੀ ਸਿੰਘ ਨੂੰ ਅਦਾਲਤ ਨੇ 28 ਅਗਸਤ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ।

ਇਸ ਦੌਰਾਨ ਦੋਵਾਂ ਦੀ ਸਾਂਝੀ ਜਾਇਦਾਦ ਨਾ ਵੇਚਣ ਅਤੇ ਔਰਤ ਦੀ ਜਾਇਦਾਦ ਨਾਲ ਛੇੜਛਾੜ ਨਾ ਕਰਨ 'ਤੇ ਵੀ ਹਨੀ ਸਿੰਘ ਉੱਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਸ਼ਾਲਿਨੀ ਤਲਵਾੜ ਦੇ ਹੱਕ ਵਿਚ ਦਿੱਤਾ ਗਿਆ ਹੈ। ਹਨੀ ਸਿੰਘ ਦੀ ਪਤਨੀ ਨੇ ਸਿੰਗਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਸ਼ਾਲਿਨੀ ਨੇ ਹਨੀ ਸਿੰਘ 'ਤੇ ਉਸ ਦੇ ਮਾਪਿਆਂ ਅਤੇ ਭੈਣ ਸਮੇਤ ਸਰੀਰਕ ਹਿੰਸਾ, ਜਿਨਸੀ ਹਿੰਸਾ, ਮਾਨਸਿਕ ਪਰੇਸ਼ਾਨੀ ਅਤੇ ਆਰਥਿਕ ਹਿੰਸਾ ਦਾ ਦੋਸ਼ ਲਗਾਇਆ ਹੈ।

ਸ਼ਾਲਿਨੀ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਜਾਇਦਾਦ ਉਸ ਨੂੰ ਵਾਪਸ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੀ ਸੰਪਤੀ ਉਸ ਦੇ ਅਤੇ ਹਨੀ ਸਿੰਘ ਦੇ ਨਾਂ 'ਤੇ ਹੈ, ਉਸ ਨੂੰ ਵੇਚਣ 'ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।