ਵਿਲੱਖਣਤਾਂ ਦਾ ਅਹਿਸਾਸ ਕਰਵਾ ਰਹੀ ‘ਦੂਰਬੀਨ’ ਫ਼ਿਲਮ ਦਾ ਟੀਜ਼ਰ ਕੱਲ੍ਹ ਹੋਵੇਗਾ ਰਿਲੀਜ਼

ਏਜੰਸੀ

ਮਨੋਰੰਜਨ, ਪਾਲੀਵੁੱਡ

ਉਨਾਂ ਦੱਸਿਆ ਕਿ ਮਨ ਨੂੰ ਛੂਹ ਲੈਣ ਵਾਲੀ ਕਹਾਣੀ...

Punjabi Movie Doorbeen

ਜਲੰਧਰ: ਪੰਜਾਬ ਅਤੇ ਪੰਜਾਬੀਅਤ ਨੂੰ ਮਾਂ ਬੋਲੀ ਸਿਨੇਮਾਂ ਦੁਆਰਾ ਹੋਰ ਪ੍ਰਫੁਲੱਤ ਕਰਨ ਵਿਚ ਜੁਟੀਆਂ ਅਜਿਹੀਆਂ ਹੀ ਹਸਤੀਆਂ ਵਿਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੇ ਹਨ ਸੁਖਰਾਜ਼ ਰੰਧਾਵਾ, ਜੁਗਰਾਜ਼ ਗਿੱਲ , ਯਾਦਵਿੰਦਰ ਵਿਰਕ , ਜੋ ਆਪਣੇ ਮਾਂ ਬੋਲੀ ਸਿਨੇਮਾਂ ਦੇ ਕੱਦ ਨੂੰ ਹੋਰ ਉੱਚਾ ਕਰਨ ਲਈ ਪੰਜਾਬੀ ਫ਼ਿਲਮ 'ਦੂਰਬੀਨ' ਦਾ ਨਿਰਮਾਣ ਕਰ ਰਹੇ ਹਨ। ਇਸ ਫ਼ਿਲਮ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਹੈ।

ਦਸ ਦਈਏ ਕਿ ਕੱਲ੍ਹ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਜਾ ਰਿਹਾ ਹੈ। ਇਸ ਸਬੰਧੀ ਇਕ ਵੀਡੀਉ ਸੋਸ਼ਲ ਮੀਡੀਆ ਤੇ ਜਨਤਕ ਹੋਈ ਹੈ। ਪੰਜਾਬੀ ਫ਼ਿਲਮ ਜਗਤ ਵਿਚ ਨਿਰਮਾਣ ਅਧੀਨ ਫ਼ਿਲਮਜ਼ ਪੜਾਅ ਤੋਂ ਹੀ ਵਿਲੱਖਣਤਾਂ ਦਾ ਅਹਿਸਾਸ ਕਰਵਾ ਰਹੀ ਅਤੇ ਚੰਡੀਗੜ ਆਸ ਪਾਸ ਫਿਲਮਾਈ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ 'ਅਜ਼ਾਦ ਪਰਿੰਦੇ ਫ਼ਿਲਮਜ਼' ਦੇ ਬੈਨਰ ਹੇਠ ਕੀਤਾ ਗਿਆ ਹੈ, ਜਿਸ ਦਾ ਲੇਖਣ ਸੁਖਰਾਜ ਸਿੰਘ ਅਤੇ ਨਿਰਦੇਸ਼ਨ ਇਸ ਸਿਨੇਮਾਂ ਵਿਚ ਪ੍ਰਤਿਭਾਵਾਨ ਨੌਜਵਾਨ ਨਿਰਦੇਸ਼ਕ ਵਜੋਂ ਚੋਖੀ ਭੱਲ ਬਣਾ ਰਹੇ ਇਸ਼ਾਨ ਚੋਪੜਾ ਦੁਆਰਾ ਕੀਤਾ ਜਾ ਰਿਹਾ ਹੈ, ਜਦਕਿ ਈ.ਪੀ ਜਿੰਮੇਵਾਰੀ ਸੁਖਜੀਤ ਜੈਤੋ ਸੰਭਾਲ ਰਹੇ ਹਨ।

ਪੰਜਾਬੀ ਫ਼ਿਲਮਾਂ ਨੂੰ ਕੰਟੈਂਟ, ਤਕਨੀਕੀ ਪੱਖੋਂ ਹੋਰ ਉਚ ਦਰਜ਼ਾ ਦਵਾਉਣ ਦਾ ਪੂਰਾ ਦਮਖ਼ਮ ਰੱਖਦੀ ਇਸ ਫਿਲਮ ਦੇ ਨੌਜਵਾਨ ਨਿਰਮਾਤਾ ਸੁਖ ਰੰਧਾਵਾ ਜੋ ਪਿੰਡ ਮਾਨਾਵਾਲਾ ਕਲਾਂ , ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਊ, ਨਿਮਰ ਅਤੇ ਵਿਕਾਸ ਕਾਰਜਾਂ ਵਿਚ ਮੋਹਰੀ ਰਹਿਣ ਵਾਲੇ ਸਰਪੰਚ ਵਜੋਂ ਵੀ ਮਾਝੇ ਭਰ ਵਿਚ ਮਾਣਮੱਤੀ ਪਹਿਚਾਣ ਰੱਖਦੇ ਹਨ, ਨੇ ਦੱਸਿਆ ਕਿ ਇਸ ਫਿਲਮ ਸਨਅਤ ਵਿਚ ਉਨਾਂ ਦੇ ਆਉਣ ਦਾ ਮਕਸਦ ਪੈਸੇ ਕਮਾਉਣਾ ਨਹੀਂ ਹੈ, ਬਲਕਿ ਇਹ ਹੈ ਕਿ ਅਜਿਹੀਆਂ ਪੰਜਾਬੀ ਫਿਲਮਜ਼ ਦਾ ਨਿਰਮਾਣ ਆਪਣੀ ਮਿੱਟੀ ਦੇ ਸਿਨੇਮਾਂ ਲਈ ਕੀਤਾ ਜਾਵੇ, ਜਿਸ ਨਾਲ ਦੇਸ਼, ਵਿਦੇਸ਼ ਵਿਚ ਵਸੇਂਦੀ ਨੌਜਵਾਨ ਪੀੜੀ ਆਪਣੀਆਂ ਅਸਲ ਜੜਾ ਅਤੇ ਕਦਰਾਂ, ਕੀਮਤਾਂ ਨਾਲ ਜੁੜ ਸਕੇ।

ਉਨਾਂ ਦੱਸਿਆ ਕਿ ਮਨ ਨੂੰ ਛੂਹ ਲੈਣ ਵਾਲੀ ਕਹਾਣੀ , ਭਾਵਪੂਰਨ ਜਜਬਾਂਤਾਂ ਅਧੀਨ ਬਣਾਈ ਜਾ ਰਹੀ ਇਹ ਫਿਲਮ ਪੰਜਾਬੀਅਤ ਦੀ ਪੂਰਨ ਤਰਜਮਾਨੀ ਕਰੇਗੀ, ਜਿਸ ਵਿਚ ਲੀਡ ਭੂਮਿਕਾਵਾਂ ਨਿੰਜ਼ਾ, ਵਾਮਿਕਾ ਗੱਬੀ, ਜਸ ਬਾਜਵਾ, ਨਵਾਂ ਚਿਹਰਾ ਜੈਸਮੀਨ ਬਾਜਵਾ ਆਦਿ ਨਿਭਾ ਰਹੇ ਹਨ, ਜਿੰਨਾਂ ਨਾਲ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿਚ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਰਬੀ ਸੰਘਾ, ਪ੍ਰਕਾਸ ਗਾਦੂ ਆਦਿ ਵੀ ਅਹਿਮ ਯੋਗਦਾਨ ਪਾਉਣਗੇ।

ਸੋ ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਫਿਲਮ ਦੂਰਬੀਨ ਰਾਹੀਂ ਕਈ ਪ੍ਰਤਿਭਾਵਾਨ ਲੋਂਗ ਮਾ ਬੋਲੀ ਸਿਨੇਮਾਂ ਵਿਚ ਆਪਣੀ ਆਪਣੀ ਕਲਾਂ ਦਾ ਲੋਹਾ ਮੰਨਵਾਉਣਗੇ। ਉਨਾਂ ਅੱਗੇ ਕਿਹਾ ਕਿ ਅਜਾਦ ਪਰਿੰਦੇ ਬੈਨਰਜ਼ ਲਈ ਇਹ ਬੇਹੱਦ ਖੁਸ਼ੀ ਭਰੇ ਅਤੇ ਸਕੂਨਦਾਇਕ ਲਮਹਾਂਤ ਹਨ ਕਿ ਉਨਾਂ ਦੀ ਫਿਲਮ ਲਈ ਹਰ ਟੀਮ ਮੈਂਬਰਜ਼ ਦਿਨ ਰਾਤ ਸਰਦੀ ਅਤੇ ਖਰਾਬ ਮੌਸਮ ਵਿਚ ਵੀ ਤਨਦੇਹੀ ਨਾਲ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਨਿਭਾ ਰਿਹਾ ਹੈ, ਜਿਸ ਨਾਲ ਫਿਲਮ ਦਾ ਹਰ ਫਰੇਮ ਖੂਬਸੂਰਤ ਸਾਂਚੇ ਵਿਚ ਢਲ ਰਿਹਾ ਹੈ।

ਉਨਾ ਅੱਗੇ ਕਿਹਾ ਕਿ ਉਕਤ ਨਿਰਮਾਣ ਹਾਊਸ ਦੀ ਕੋਸ਼ਿਸ਼ ਲੋਕ ਮਸਲਿਆਂ ਤੇ ਅਧਾਰਿਤ ਅਜਿਹੀਆਂ ਫਿਲਮਜ਼ ਬਣਾਉਣ ਦੀ ਹੀ ਰਹੇਗੀ, ਜਿਸ ਨਾਲ ਟੁੱਟ, ਤਿੜਕ ਰਹੇ ਸਮਾਜਿਕ ਰਿਸ਼ਤਿਆਂ ਨੂੰ ਮੁੜ ਸੁਰਜੀਤੀ ਦਿੱੱਤੀ ਜਾ ਸਕੇ ਅਤੇ ਨਸ਼ਿਆਂ ਜਿਹੀਆਂ ਅਲਾਮਤਾਂ ਵਿਚ ਫਸੇ ਨੌਜਵਾਨ ਵਰਗ ਨੂੰ ਹੀ ਸਹੀ ਦਿਸਾਵਾਂ ਵਿਚ ਤੋਰਿਆ ਜਾ ਸਕੇ, ਜਿਸ ਲਈ ਸਾਲ ਵਿਚ ਦੋ ਫਿਲਮਜ਼ ਦਾ ਨਿਰਮਾਣ ਕੀਤਾ ਜਾਵੇਗਾ , ਜੋ ਹਰ ਪੱਖੋਂ ਬੇਹਤਰੀਣ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਦੀਆਂ ਹੋਣਗੀਆਂ।

ਉਨਾਂ ਦੱਸਿਆ ਕਿ ਇਸੇ ਸਾਲ ਮਈ ਮਹੀਨੇ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਉਨਾਂ ਦੀ ਇਸ ਫਿਲਮ ਦਾ ਪਲਸ ਪੁਆਇੰਟ ਇਸ ਦਾ ਮਿਊਜਿਕ ਵੀ ਹੋਵੇਗਾ, ਜਿਸ ਦੇ ਗੀਤਾਂ ਸਬੰਧਤ ਫਿਲਮਾਂਕਣ ਨੂੰ ਖੂਬਸੂਰਤ ਰੂਪ ਦੇਣ ਵਿਚ ਹਿੰਦੀ ਫਿਲਮਾਂ ਦੇ ਮਸ਼ਹੂਰ ਕੋਰਿਓਗ੍ਰਾਫਰ ਰਾਕਾ ਵੀ ਖਾਸਾ ਅਤੇ ਸਿਰੜੀ ਯੋਗਦਾਨ ਪਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।