ਕੈਨੇਡਾ ’ਚ ਪੰਜਾਬੀ ਮੂਲ ਦੇ ਫ਼ਿਲਮ ਨਿਰਮਾਤਾ ਦਾ ਕਤਲ, ਗੁਆਂਢੀਆਂ ਨਾਲ ਝਗੜੇ ਦੌਰਾਨ ਗਈ ਜਾਨ
ਪੁਲਿਸ ਨੇ ਮਨਬੀਰ ਮਾਨੀ ਅਮਰ ਦੇ ਕਤਲ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ
Filmmaker Mani Amar killed in fight with Surrey neighbour
ਸਰੀ: ਕੈਨੇਡਾ ਦੇ ਸਰੀ ਦੇ 14100 ਬਲਾਕ ਵਿਚ 61 ਐਵੇਨਿਊ ਨੇੜੇ ਦੋ ਗੁਆਂਢੀਆਂ ਵਿਚਾਲੇ ਹੋਈ ਲੜਾਈ ਦੌਰਾਨ ਪੰਜਾਬੀ ਮੂਲ ਦੇ ਫ਼ਿਲਮ ਨਿਰਮਾਤਾ ਮਨਬੀਰ ਮਨੀ ਅਮਰ ਦੀ ਮੌਤ ਹੋ ਗਈ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਲੜਾਈ ਦੁਪਹਿਰ ਕਰੀਬ 2 ਵਜੇ ਵੁੱਡਵਰਡ ਹਿੱਲ ਨੇੜੇ ਹੋਈ। ਪੁਲਿਸ ਨੇ ਮਨਬੀਰ ਮਾਨੀ ਅਮਰ ਦੇ ਕਤਲ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਪਰ ਉਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ।