5 ਅਕੂਤਬਰ ਨੂੰ ਰਿਲੀਜ਼ ਹੋਣ ਜਾ ਰਹੀ ਤਰਸੇਮ ਜੱਸੜ ਦੀ ਫ਼ਿਲਮ 'ਅਫ਼ਸਰ' 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮਸ਼ਹੂਰ ਗਾਇਕ ਤੇ ਨਾਇਕ ਤਰਸੇਮ ਜੱਸੜ ਇਨੀਂ ਦਿਨੀਂ ਅਪਣੀ 5 ਅਕੂਤਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਅਫ਼ਸਰ' ਨਾਲ ਕਾਫੀ ਚਰਚਾ 'ਚ ਨਜ਼ਰ ਆ ਰਹੇ ਹਨ। ਨਦਰ ਫ਼ਿਲਮਜ਼

Team

ਚੰਡੀਗੜ੍ਹ : ਮਸ਼ਹੂਰ ਗਾਇਕ ਤੇ ਨਾਇਕ ਤਰਸੇਮ ਜੱਸੜ ਇਨੀਂ ਦਿਨੀਂ ਅਪਣੀ 5 ਅਕੂਤਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਅਫ਼ਸਰ' ਨਾਲ ਕਾਫੀ ਚਰਚਾ 'ਚ ਨਜ਼ਰ ਆ ਰਹੇ ਹਨ। ਨਦਰ ਫ਼ਿਲਮਜ਼ ਅਤੇ ਵੇਹਲੀ ਜਨਤਾ ਫ਼ਿਲਮਜ਼ ਦੀ ਪੇਸ਼ਕਸ ਇਸ ਫ਼ਿਲਮ ਸਬੰਧੀ ਜਾਣਕਾਰੀ ਦਿੰਦੇ ਹੋਏ ਫ਼ਿਲਮ ਨਿਰਮਾਤਾ ਅਮੀਕ ਵਿਰਕ 'ਤੇ ਮਨਪ੍ਰੀਤ ਜੌਹਲ ਨੇ ਦੱਸਿਆ ਕਿ ਜੱਸ ਗਰੇਵਾਲ ਵੱਲੋਂ ਲਿਖੀ ਫ਼ਿਲਮ 'ਅਫ਼ਸਰ' ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ 'ਤੇ ਬੇਹੱਦ ਹੀ ਦਿਲਚਸਪ ਹੈ ਜੋ ਕਿ ਪਟਵਾਰੀ ਅਤੇ ਕਾਨੂੰਗੋ ਦੇ ਰੁਤਬੇ ਦੀ ਗੱਲ ਕਰਦੀ ਹੈ ਕਿ ਪਟਵਾਰੀ ਵੱਡਾ ਜਾਂ ਕਾਨੂੰਗੋ। 

ਦੱਸ ਦਈਏ ਕਿ ਇਸ ਫ਼ਿਲਮ ਦਾ ਨਾਇਕ ਇੱਕ ਜਿਮੀਂਦਾਰ ਪਰਿਵਾਰ 'ਚੋਂ ਹੈ ਜੋ ਪੜ੍ਹ ਲਿਖ ਕੇ ਕਾਨੂੰਗੋ ਲੱਗ ਜਾਂਦਾ ਹੈ ਪਰ ਪਿੰਡਾਂ ਦੇ ਲੋਕ ਉਸ ਤੋਂ ਵੱਡਾ ਅਫ਼ਸਰ ਪਟਵਾਰੀ ਨੂੰ ਹੀ ਮੰਨਦੇ ਹਨ। ਇਸ ਤਰ੍ਹਾਂ ਇੱਕ ਨਵੇਂ ਵਿਸ਼ੇ ਦੀ ਇਸ ਫ਼ਿਲਮ ਵਿੱਚ ਸੰਜੀਦਾ ਕਾਮੇਡੀ ਦੀ ਰੰਗਤ ਵੀ ਨਜ਼ਰ ਆਵੇਗੀ। ਨਿਰਦੇਸ਼ਕ ਗੁਲਸ਼ਨ ਸਿੰਘ ਵੱਲੋਂ ਨਿਰਦੇਸ਼ਿਤ

ਇਸ ਫ਼ਿਲਮ ਵਿੱਚ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਤੋਂ ਇਲਾਵਾ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ,ਪੁਖਰਾਜ ਭੱਲਾ, ਹਰਦੀਪ ਗਿੱਲ,ਗੁਰਪ੍ਰੀਤ ਕੌਰ ਭੰਗੂ, ਸ਼ੀਮਾ ਕੌਸ਼ਲ, ਮਲਕੀਤ ਰੌਣੀ, ਸੁਖਦੇਵ ਬਰਨਾਲਾ, ਰਵਿੰਦਰ ਮੰਡ, ਪ੍ਰਕਾਸ ਗਾਧੂ ਆਪਣੀ ਅਦਾਕਾਰੀ ਦਾ ਰੰਗ ਦਿਖਾਉਂਦੇ ਨਜ਼ਰ ਆਉਣਗੇ। ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ, ਪ੍ਰੀਤ ਹੁੰਦਲ ਤੇ ਆਰ ਗੁਰੂ ਨੇ ਤਿਆਰ ਕੀਤਾ ਹੈ।