Hans Raj Hans Vs Jasbir Jassi: ਦਰਗਾਹਾਂ ’ਤੇ ਨਾ ਗਾਉਣ ਵਾਲੇ ਬਿਆਨ ਨੂੰ ਲੈ ਕੇ ਹੰਸ ਰਾਜ ਹੰਸ ਦੀ ਜਸਬੀਰ ਜੱਸੀ ਨੂੰ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇਕ ਨਿਜੀ ਮੀਡੀਆ ਗਰੁੱਪ ਨੂੰ ਦਿਤੇ ਇੰਟਰਵਿਊ ਵਿਚ ਗਾਇਕ ਹੰਸ ਰਾਜ ਹੰਸ ਨੇ ਜਸਬੀਰ ਜੱਸੀ ਦੇ ਬਿਆਨ ਨੂੰ ਗਲਤ ਕਰਾਰ ਦਿਤਾ।

Hans Raj Hans advice to Jasbir Jassi

Hans Raj Hans Vs Jasbir Jassi: ਪੰਜਾਬੀ ਗਾਇਕ ਹੰਸ ਰਾਜ ਹੰਸ ਅਤੇ ਜਸਬੀਰ ਜੱਸੀ ਵਿਚਾਲੇ ਸੋਸ਼ਲ ਮੀਡੀਆ 'ਤੇ ਜੰਗ ਸ਼ੁਰੂ ਹੋ ਗਈ ਹੈ। ਦਰਅਸਲ ਗਾਇਕ ਜਸਬੀਰ ਜੱਸੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਦਰਗਾਹਾਂ 'ਤੇ ਗਾਉਣ ਵਾਲੇ ਗਾਇਕਾਂ ਦਾ ਵਿਰੋਧ ਕੀਤਾ ਸੀ। ਹੁਣ ਇਸੇ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਦੋਵਾਂ ਵਿਚਾਲੇ ਜੰਗ ਛਿੜ ਗਈ ਹੈ। ਇਕ ਨਿਜੀ ਮੀਡੀਆ ਗਰੁੱਪ ਨੂੰ ਦਿਤੇ ਇੰਟਰਵਿਊ ਵਿਚ ਗਾਇਕ ਹੰਸ ਰਾਜ ਹੰਸ ਨੇ ਜਸਬੀਰ ਜੱਸੀ ਦੇ ਬਿਆਨ ਨੂੰ ਗਲਤ ਕਰਾਰ ਦਿਤਾ। ਦੱਸ ਦੇਈਏ ਕਿ ਹੰਸ ਰਾਜ ਹੰਸ ਜਲੰਧਰ ਦੇ ਨਕੋਦਰ ਸਥਿਤ ਬਾਪੂ ਲਾਲ ਬਾਦਸ਼ਾਹ ਦੀ ਦਰਗਾਹ 'ਤੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਹਨ।

ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਕਈ ਵਾਰ ਬਿਆਨ ਦੇ ਚੁੱਕੇ ਹਨ ਕਿ ਪੰਜਾਬੀ ਗਾਇਕਾਂ ਨੂੰ ਦਰਗਾਹਾਂ 'ਤੇ ਨਹੀਂ ਗਾਉਣਾ ਚਾਹੀਦਾ, ਮੈਂ ਇਸ ਦਾ ਸਖ਼ਤ ਵਿਰੋਧ ਕਰਦਾ ਹਾਂ। ਜਦੋਂ ਹੰਸ ਰਾਜ ਨੇ ਇਸ ਬਿਆਨ ਬਾਰੇ ਜਵਾਬ ਦਿਤਾ ਤਾਂ ਜੱਸੀ ਨੇ ਟਿੱਪਣੀ ਵਿਚ ਉਨ੍ਹਾਂ ਨੂੰ ਜਵਾਬ ਦਿਤਾ।

ਜਸਬੀਰ ਜੱਸੀ ਨੇ ਫੇਸਬੁੱਕ ਉਤੇ ਕੁਮੈਂਟ ਕਰਦਿਆਂ ਲਿਖਿਆ, “ਭਾਜੀ ਤਾਂ ਕੁਦਰਤ ਵਲੋਂ ਨਿਵਾਜ਼ੇ ਹੋਏ ਬਹੁਤ ਵੱਡੇ ਫਨਕਾਰ ਨੇ, ਭਾਜੀ ਨੇ ਸਿਆਸਤ ਵਿਚ ਆ ਕੇ ਅਪਣਾ ਅਤੇ ਸੰਗੀਤ ਦੀ ਦੁਨੀਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਭਾਜੀ ਨੂੰ ਸਿਰਫ਼ ਲੋਕਾਂ ਨੂੰ ਗਾਣਾ ਸੁਣਾਉਣਾ ਅਤੇ ਸਿਖਾਉਣਾ ਚਾਹੀਦਾ ਹੈ”।

ਇਕ ਇੰਟਰਵਿਊ ਦੌਰਾਨ ਹੰਸ ਰਾਜ ਹੰਸ ਨੇ ਕਿਹਾ, “ਮੈਂ ਖੁਦ ਜੱਸੀ ਨੂੰ ਸਮਝਾਵਾਂਗਾ ਕਿ ਬੇਟਾ, ਥੋੜ੍ਹਾ ਸੋਚ ਕੇ ਬੋਲਿਆ ਕਰੋ। ਜੇਕਰ ਤੁਹਾਨੂੰ ਕੋਈ ਦਰਗਾਹ ਉਤੇ ਗਾਉਣ ਲਈ ਬੁਲਾ ਹੀ ਨਹੀਂ ਰਿਹਾ ਤਾਂ ਤੁਸੀਂ ਇਸ ਦਾ ਬਾਈਕਾਟ ਕਿਵੇਂ ਕਰ ਸਕਦੇ ਹੋ। ਘਰ ਬੈਠ ਕੇ ਕੋਈ ਫ਼ੈਸਲਾ ਕਿਵੇਂ ਕਰ ਕਿ ਮੈਂ ਕਿਤੇ ਨਹੀਂ ਜਾਵਾਂਗਾ। ਤੁਸੀਂ ਉਦੋਂ ਹੀ ਜਾਓਗੇ ਜਦੋਂ ਕੋਈ ਤੁਹਾਨੂੰ ਬੁਲਾਵੇਗਾ”।

 (For more news apart from Hans Raj Hans advice to Jasbir Jassi, stay tuned to Rozana Spokesman)