ਦਿਲਜੀਤ ਦੋਸਾਂਝ ਨੇ ਕੀਤੀ ਫ਼ਾਜ਼ਿਲਕਾ ਦੇ ਕਿਸਾਨ ਪ੍ਰਵਾਰ ਦੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕੇਬੀਸੀ ਵਿਚ ਦਿਲਜੀਤ ਦੋਸਾਂਝ ਨੇ ਬੱਚਿਆਂ ਨੂੰ ਦਿਤਾ ਟਰੈਕਟਰ, ਕਰ ਸਕਣਗੇ ਖੇਤੀ

Diljit Dosanjh took flood-affected girl Kanchan and her brother News

Diljit Dosanjh took flood-affected girl Kanchan and her brother News:  ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚ ਪਿਛਲੇ ਦਿਨੀਂ ਆਏ ਹੜ੍ਹ ਨੇ ਇਕ ਪ੍ਰਵਾਰ ’ਤੇ ਗਹਿਰਾ ਸੰਕਟ ਖੜ੍ਹਾ ਕਰ ਦਿਤਾ। ਪਿੰਡ ਰੇਤੇ ਵਾਲੀ ਭੈਣੀ ਦੇ ਦਵਿੰਦਰ ਸਿੰਘ ਨੇ ਹੜ੍ਹ ਵਿਚ ਅਪਣੇ ਕਿਸਾਨ ਪਿਤਾ ਨੂੰ ਗੁਆ ਲਿਆ, ਜਦੋਂ ਕਿ ਮਾਂ ਦਾ ਦਿਹਾਂਤ ਡੇਢ ਸਾਲ ਪਹਿਲਾਂ ਹੋ ਚੁੱਕਾ ਸੀ। ਹੁਣ ਇਸ ਪ੍ਰਵਾਰ ਦੀ ਮਦਦ ਲਈ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅੱਗੇ ਆਏ ਹਨ।

ਹਾਲਾਤ ਨੂੰ ਦੇਖਦੇ ਹੋਏ ਪ੍ਰਵਾਰ ਦੇ ਬੱਚਿਆਂ ਨੂੰ ਕੇਬੀਸੀ ਦੇ ਦਿਲਜੀਤ ਦੋਸਾਂਝ ਵਾਲੇ ਐਪੀਸੋਡ ਵਿਚ ਬੁਲਾਇਆ ਗਿਆ, ਜਿਥੇ ਉਨ੍ਹਾਂ ਨੂੰ ਆਰਥਕ ਮਦਦ ਮਿਲੀ। ਗਾਇਕ ਦਿਲਜੀਤ ਨੇ ਪ੍ਰਵਾਰ ਨੂੰ ਖੇਤੀ ਲਈ ਇਕ ਟਰੈਕਟਰ ਭੇਟ ਕੀਤਾ ਹੈ। ਦਵਿੰਦਰ ਸਿੰਘ ਨੇ ਦਸਿਆ ਕਿ ਹੜ੍ਹ ਦੌਰਾਨ ਉਨ੍ਹਾਂ ਦੇ ਪਿਤਾ ਵਜ਼ੀਰ ਸਿੰਘ ਨੂੰ ਸੱਪ ਨੇ ਕੱਟ ਲਿਆ ਸੀ। ਉਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ।

ਪ੍ਰਵਾਰ ਦੀ ਵਿਗੜਦੀ ਆਰਥਕ ਹਾਲਤ ਨੂੰ ਦੇਖਦੇ ਹੋਏ, ਇਕ ਨਿਜੀ ਸੰਸਥਾ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਕੇਬੀਸੀ ਵਿਚ ਦਿਲਜੀਤ ਦੋਸਾਂਝ ਦੇ ਸ਼ੋਅ ਵਿਚ ਸੱਦਾ ਦਿਤਾ ਗਿਆ ਸੀ ਉਥੇ ਦਿਲਜੀਤ ਦੋਸਾਂਝ ਨੇ ਉਨ੍ਹਾਂ ਨੂੰ ਟਰੈਕਟਰ ਤੋਹਫ਼ੇ ਵਿਚ ਦਿਤਾ, ਤਾਂ ਜੋ ਉਹ ਅਪਣੀ ਜ਼ਮੀਨ ਨੂੰ ਫਿਰ ਤੋਂ ਖੇਤੀ ਯੋਗ ਬਣਾ ਸਕਣ ਅਤੇ ਖੇਤੀ ਕਰ ਸਕਣ।