Punjab News: ਪੰਜਾਬੀ ਮਿਊਜਿਕ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦਿਹਾਂਤ
Punjab News: ਮਿਸ ਪੂਜਾ ਨਾਲ ਵੀ ਉਸ ਨੇ ਗੀਤ ਗਾਏ।
A wave of grief in the Punjabi music industry, the death of a famous Punjabi singer
Punjab News: ਰਿਐਲਿਟੀ ਸ਼ੋਅ 'ਆਵਾਜ਼ ਪੰਜਾਬ ਦੀ' ਤੋਂ ਚਰਚਾ 'ਚ ਆਏ ਪੰਜਾਬੀ ਗਾਇਕ ਡਿੰਪਲ ਰਾਜਾ ਦਾ ਦਿਹਾਂਤ ਹੋ ਗਿਆ ਹੈ। ਡਿੰਪਲ ਰਾਜਾ ਜਲੰਧਰ ਦੇ ਦਾਨਿਸ਼ਮੰਦਾ ਦਾ ਵਸਨੀਕ ਹੈ। ਆਵਾਜ਼ ਪੰਜਾਬ ਦੀ ਵਿਚ ਉਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਤੋਂ ਬਾਅਦ ਉਹ ਕਮਰਸ਼ੀਅਲ ਤੌਰ 'ਤੇ ਸੰਗੀਤ ਦੇ ਖੇਤਰ 'ਚ ਆ ਗਿਆ ਸੀ।
ਡਿੰਪਲ ਰਾਜਾ ਦਾ ਚਰਚਿਤ ਗੀਤ 'ਸਾਡੇ ਬਾਰੇ ਪੁੱਛਣਾ ਤਾਂ' ਹੈ। ਮਿਸ ਪੂਜਾ ਨਾਲ ਵੀ ਉਸ ਨੇ ਗੀਤ ਗਾਏ। ਡਿੰਪਲ ਨੇ ਮਾਤਾ ਦੀਆਂ ਭੇਟਾਂ ਵੀ ਗਾਈਆਂ।
ਜ਼ਿਕਰਯੋਗ ਹੈ ਕਿ ਉਹ ਲੰਬੇ ਸਮੇਂ ਤੋਂ ਕਿਡਨੀ ਨਾਲ ਸੰਬੰਧਿਤ ਬਿਮਾਰੀ ਤੋਂ ਪੀੜਤ ਹੋਣ ਕਰ ਕੇ ਬਠਿੰਡਾ ਦੇ ਹਸਪਤਾਲ 'ਚ ਜ਼ੇਰੇ ਇਲਾਜ ਸਨ ਤੇ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ।