IT ਵਿਭਾਗ ਵਲੋਂ ਕਾਰਵਾਈ ਦੀ ਖ਼ਬਰ ਤੇ Diljit Dosanjh ਨੇ ਤੋੜੀ ਚੁਪੀ, ਦਿੱਤਾ ਤਿੱਖਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਅੱਜ ਹਲਾਤ ਏ ਬਣ ਗਏ ਕਿ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਹੋਣ ਦਾ ਵੀ ਸਬੂਤ ਦੇਣਾ ਪੈਂ ਰਿਹਾ ਹੈ

Diljit Dosanjh

ਚੰਡੀਗੜ੍ਹ: ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੁਸਾਂਝ  ਨੂੰ  ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਘੇਰਿਆ ਜਾ ਰਿਹਾ ਹੈ। ਬੀਤੇ ਦਿਨੀਂ ਕਿਸਾਨੀ ਸੰਘਰਸ਼ ਲਈ ਇਕ ਕਰੋੜ ਰੁਪਏ ਦਾਨ ਕੀਤੇ ਸੀ। ਇਸ ਦੇ ਚਲਦਿਆਂ ਖ਼ਬਰ ਸਾਹਮਣੇ ਆਈ ਹੈ ਕਿ ਦਿਲਜੀਤ ਨੂੰ ਇਕ ਕਰੋੜ ਰੁਪਏ ਦਾਨ ਕਰਨੇ ਮਹਿੰਗੇ ਪੈ ਸਕਦੇ ਹਨ। ਦਰਅਸਲ ਲੀਗਲ ਰਾਈਟਸ ਅਬਜ਼ਰਵੇਟਰੀ ਨਾਂਅ ਦੀ ਜਥੇਬੰਦੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਨਕਮ ਟੈਕਸ ਵਿਭਾਗ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।

ਇਸ ਸ਼ਿਕਾਇਤ ਦੀ ਖ਼ਬਰ ਤੋਂ ਬਾਅਦ ਹੀ ਦਿਲਜੀਤ ਦੌਸਾਂਝ ਨੇ ਟਵੀਟ ਰਾਹੀਂ ਆਪਣੇ ਟ੍ਰੋਲਰਜ਼ ਨੂੰ ਵਿੱਤ ਮੰਤਰਾਲੇ ਵੱਲੋਂ ਮਿਲੀ ਸਾਰਟੀਫੀਕੇਟ ਨਾਲ ਜਵਾਬ ਦਿੱਤਾ ਹੈ। ਵਿੱਤ ਮੰਤਰਾਲੇ ਵਲੋਂ ਜਾਰੀ ਕੀਤਾ ਗਿਆ "ਪਲੈਟੀਨਮ ਸਰਟੀਫਿਕੇਟ" ਦਿਖਾਉਂਦਾ ਹੈ ਕਿ ਭਾਰਤ ਸਰਕਾਰ ਉਸ ਨੂੰ ਟੈਕਸ ਅਦਾ ਕਰਨ ਤੇ ਸਾਲ 2019-2020 ਲਈ ਇਨਕਮ ਟੈਕਸ ਰਿਟਰਨ ਭਰਨ ਤੇ ਪ੍ਰਮਾਣਿਤ ਕਰਦੀ ਹੈ।

ਦਿਲਜੀਤ ਦੌਸਾਂਝ ਨੇ ਟਵੀਟ ਰਾਹੀਂ ਕਿਹਾ, " ਆਹ ਲਓ ਫੜ ਲਓ ਮੇਰਾ ਪਲੈਟੀਨੀਮ ਸਰਟੀਫਿਕੇਟ ਇਸ ਮਹਾਨ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦੀ ਮਾਨਤਾ ਵਿੱਚ, ਟਵਿੱਟਰ ਤੇਆਪਣੇ ਆਪ ਨੂੰ ਦੇਸ਼ ਭਗਤ ਦੱਸਣ ਵਾਲੇ ਤੁਸੀ ਦੇਸ਼ ਭਗਤ ਨਹੀਂ ਬਣ ਜਾਂਦੇ .. ਉਦੇ ਲਈ ਕੰਮ ਕਰਨਾ ਪੈਂਦਾ ਹੈ। "

ਉਨ੍ਹਾਂ ਨੇ ਅੱਗੇ ਲਿਖਿਆ, " ਜੀ ਤਾਂ ਨੀ ਸੀ ਕਰਦਾ ਪਰ ਇਹ ਲਓ... ਅੱਜ ਹਲਾਤ ਏ ਬਣ ਗਏ ਕਿ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਹੋਣ ਦਾ ਵੀ ਸਬੂਤ ਦੇਣਾ ਪੈਂ ਰਿਹਾ ਹੈ... ਐਨੀ ਹੇਟ ਏਨੀ ਨਫਰਤ ਨਾ ਫੈਲਾਓ ਬੁੱਗੇ...ਹਵਾ 'ਚ ਤੀਰ ਨਹੀਂ ਚਲਾਇਦੇ...ਇਧਰ ਉਧਰ ਵਜ ਜਾਂਦੇ ਹੁੰਦੇ ਆ."