ਜੈਜ਼ੀ ਬੀ ਨੇ ਅਕਸ਼ੈ ਕੁਮਾਰ ਨੂੰ ਦੱਸਿਆ ਨਕਲੀ ਕਿੰਗ,ਕਿਹਾ- ਤੁਸੀਂ 'ਸਿੰਘ ਇੰਜ ਕਿੰਗ' ਕਦੇ ਵੀ ਨਹੀਂ

ਏਜੰਸੀ

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਅਭਿਨੇਤਾਵਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਸਖਤ ਪ੍ਰਤੀਕ੍ਰਿਆ ਦਾ ਸਾਹਮਣਾ ਕਰਨਾ ਪਿਆ ਹੈ।

Jazzy B And Akshay Kumar

ਮੁਹਾਲੀ: ਅਮਰੀਕੀ ਗਾਇਕਾ ਰਿਹਾਨਾ ਅਤੇ ਸਮਾਜ ਸੇਵੀ ਗ੍ਰੇਟਾ ਥਰਨਬਰਗ ਨੇ ਕਿਸਾਨ ਅੰਦੋਲਨ ਨੂੰ  ਲੈ ਕੇ  ਟਵੀਟ ਕੀ ਕੀਤਾ  ਪੂਰੇ ਦਾ ਪੂਰਾ ਬਾਲੀਵੁੱਡ ਇਸਦਾ ਜਵਾਬ ਦੇਣ ਲਈ ਸੋਸ਼ਲ ਮੀਡੀਆ 'ਤੇ ਪਹੁੰਚ ਗਿਆ। ਸਾਰੇ ਸਿਤਾਰਿਆਂ ਨੇ ਰਾਸ਼ਟਰੀ ਏਕਤਾ ਦੀ ਮੰਗ ਕਰਦਿਆਂ ਟਵੀਟ ਕੀਤੇ।

ਇਸ ਵਿਚ ਅਕਸ਼ੈ ਕੁਮਾਰ ਵੀ ਸ਼ਾਮਲ ਸਨ ਪਰ ਇਨ੍ਹਾਂ ਬਾਲੀਵੁੱਡ ਅਭਿਨੇਤਾਵਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਸਖਤ ਪ੍ਰਤੀਕ੍ਰਿਆ ਦਾ ਸਾਹਮਣਾ ਕਰਨਾ ਪਿਆ ਹੈ। ਅਕਸ਼ੈ ਕੁਮਾਰ ਦੇ ਟਵੀਟ 'ਤੇ, ਪੰਜਾਬੀ ਜੈਜ਼ੀ ਬੀ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਅਤੇ ਉਸਨੂੰ ਨਕਲੀ ਕਿੰਗ  ਦੱਸਿਆ ਹੈ।

 

 

ਅਕਸ਼ੈ ਕੁਮਾਰ ਨੇ ਇਨ੍ਹਾਂ ਸੁਪਰਸਟਾਰਾਂ ਦਾ ਜਵਾਬ ਦਿੰਦੇ ਹੋਏ ਲਿਖਿਆ, 'ਕਿਸਾਨ ਦੇਸ਼ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਇਹ ਨਜ਼ਰ ਵੀ ਆ ਰਹੀ ਹੈ। ਆਓ ਆਪਾਂ ਇੱਕ ਸੁਖਾਵੇਂ ਹੱਲ ਦਾ ਸਮਰਥਨ ਕਰੀਏ, ਨਾ ਕਿ ਵੰਡਨ ਵਾਲੀਆਂ ਗੱਲਾਂ ਵੱਲ ਧਿਆਨ ਦੇਈਏ। ਇਸ ਤਰ੍ਹਾਂ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਕਿਸਾਨ ਅੰਦੋਲਨ ਬਾਰੇ ਦੱਸਿਆ।