ਗਿੱਪੀ ਗਰੇਵਾਲ ਅਤੇ ਅਦਿਤੀ ਦੇ 'ਨੈਣਾ ਦੀ ਨੈਣਾ' ਨਾਲ ਹੋਈ ਦਿਲ ਦੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਠੀਕ ਦੋ ਦਿਨ ਪਹਿਲਾਂ ਇਕ ਹੋਰ ਗੀਤ ਰਲੀਜ਼ ਕਰ ਦਿਤਾ ਗਿਆ ਹੈ ਜਿਸ ਦਾ ਨਾਮ ਹੈ "ਨੈਣਾ"

Subedar Joginder Singh, new song, ‘Naina’,

ਇਸ ਸ਼ੁੱਕਰਵਾਰ ਰਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਹੁਣ ਤਕ ਦੋ ਗੀਤ ਅਤੇ ਕਈ ਡਾਇਲਾਗ ਪਰੋਮੋ ਰਲੀਜ਼ ਹੋ ਚੁਕੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।  ਇਸ ਦੇ ਨਾਲ ਹੀ ਫ਼ਿਲਮ ਦੇ ਰਲੀਜ਼ ਤੋਂ ਠੀਕ ਦੋ ਦਿਨ ਪਹਿਲਾਂ ਇਕ ਹੋਰ ਗੀਤ ਰਲੀਜ਼ ਕਰ ਦਿਤਾ ਗਿਆ ਹੈ ਜਿਸ ਦਾ ਨਾਮ ਹੈ "ਨੈਣਾ'' ਇਹ ਗੀਤ ਇਕ ਭਾਵੁਕਤਾ ਭਰਿਆ ਰੋਮਾਂਟਿਕ ਗੀਤ ਹੈ ਜਿਸ ਨੂੰ ਅਦਿਤੀ ਅਤੇ ਗਿੱਪੀ ਉਤੇ ਫ਼ਿਲਮਾਇਆ ਗਿਆ ਹੈ।  

ਇਸ ਗੀਤ ਵਿਚ ਸੂਬੇਦਾਰ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਢੁੰਗੇ ਪਿਆਰ ਨੂੰ ਦਰਸਾਇਆ ਗਿਆ ਹੈ ਕਿ ਜਦ ਸੂਬੇਦਾਰ ਆਪਣੇ ਫ਼ਰਜ਼ ਲਈ ਵਾਪਿਸ ਡਿਊਟੀ 'ਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਪਤਨੀ ਦੀਆਂ ਕਿਹੋ ਜੀਆਂ ਭਾਵਨਾਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਦਰਸਾਇਆ ਗਿਆ ਹੈ। ਇਸ ਗੀਤ ਵਿਚ ਦੋਹਾਂ ਦੀਆਂ ਭਾਵਨਾਵਾਂ ਉਨ੍ਹਾਂ ਦੇ ਹਾਵ ਭਾਵ ਸਾਫ ਨਜ਼ਰ ਆ ਰਹੇ ਹਨ।  ਇਸ ਗੀਤ ਨੂੰ ਆਵਾਜ਼ ਦਿਤੀ ਹੈ ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ ਨੇ ਅਤੇ ਇਸ ਨੂੰ ਕਮਲ ਬੱਧ ਕੀਤਾ ਹੈ ਨਾਮਵਰ ਲੇਖਕ ਅਤੇ ਗਾਇਕ ਹੈਪੀ ਰਾਏਕੋਟੀ ਨੇ, ਅਤੇ ਇਸ ਗੀਤ ਦਾ ਮਿਊਜ਼ਕ ਦਿਤਾ ਹੈ ਜੇ.ਕੇ. ਯਾਨੀ ਜੱਸੀ ਕਟਿਆਲ ਨੇ।   

ਦਸ ਦਈਏ ਕਿ ਇਹ ਫ਼ਿਲਮ ਪੰਜਾਬ ਦੇ ਅਸਲ ਨਾਇਕ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਨੂੰ ਪਰਦੇ 'ਤੇ ਪੇਸ਼ ਕਰਦੀ ਹੋਈ ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਦੇ ਫ਼ੌਜੀ ਜਵਾਨਾਂ ਦੇ ਜੀਵਨ 'ਤੇ ਅਧਾਰਿਤ ਹੈ।  ਜੋ ਫੌਜੀਆਂ ਦੀਆਂ ਕਈ ਸਮੱਸਿਆਵਾਂ ਤੇ ਹਾਲਾਤ ਨਾਲ ਜੂਝਦੇ ਹੋਏ ਵੀ ਫਤਿਹ ਹਾਸਿਲ ਕਰਨ ਦੇ ਸਫ਼ਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਏਗੀ। 

ਇਸ ਫ਼ਿਲਮ  'ਚ ਮੁੱਖ ਭੂਮਿਕਾ'ਚ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਉਨ੍ਹਣਾ ਦੀ ਪਤਨੀ ਦੇ ਕਿਰਦਾਰ 'ਚ ਅਦਿਤੀ ਸ਼ਰਮਾ, ਅਤੇ ਉਨ੍ਹਾਂ ਦੀ ਪਲਟਨ 'ਚ ਰੌਸ਼ਨ ਪ੍ਰਿੰਸ, ਹਰੀਸ਼ ਵਰਮਾ, ਕੁਲਵਿੰਦਰ ਬਿੱਲਾ, ਸਰਦਾਰ ਸੋਹੀ, ਗੁੱਗੂ ਗਿੱਲ, ਰਾਜਵੀਰ ਜਵੰਦਾ, ਜੱਗੀ ਸਿੰਘ, ਚਰਨ ਸਿੰਘ, ਜੋਰਡਨ ਸੰਧੂ ਸਮੇਤ ਦੋ ਦਰਜਨ ਤੋਂ ਵੱਧ ਰੰਗਮੰਚ ਦੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਦਸ ਦੀਏ ਕਿ ਸਿਮਰਜੀਤ ਸਿੰਘ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ ਅਤੇ ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਰਾਸ਼ਿਦ ਰੰਗਰੇਜ਼ ਤੇ ਸਿਮਰਜੀਤ ਸਿੰਘ ਨੇ ਲਿਖਿਆ ਹੈ, ਜਦਕਿ ਇਸ ਦੇ ਡਾਇਲਾਗਸ ਰਾਸ਼ਿਦ ਰੰਗਰੇਜ਼ ਤੇ ਰੁਪਿੰਦਰ ਇੰਦਰਜੀਤ ਨੇ ਲਿਖੇ ਹਨ। ਹੁਣ ਤਕ ਦੇ ਗੀਤਾਂ ਅਤੇ ਪਰੋਮੋ ਨੂੰ ਦੇਖ ਫ਼ਿਲਮ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਅਤੇ ਲੋਕਾਂ ਨੂੰ ਇਸ ਫ਼ਿਲਮ ਤੋਂ ਬਹੁਤ ਉਮੀਦਾਂ ਹਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀ 6 ਅਪ੍ਰੈਲ ਨੂੰ ਫ਼ਿਲਮ ਕਿ ਕਮਾਲ ਦਿਖਾਉਂਦੀ ਹੈ।