ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਰੀ ਝੰਡੀ 

ਏਜੰਸੀ

ਮਨੋਰੰਜਨ, ਪਾਲੀਵੁੱਡ

ਕਮੇਟੀ ਦੇ ਮੈਂਬਰਾਂ ਨੇ ਆਮਿਰ ਖ਼ਾਨ ਦੇ ਸਰਦਾਰ ਵਾਲੇ ਕਿਰਦਾਰ ਨੂੰ ਕੀਤਾ ਪਸੰਦ 

Aamir Khan

ਅੰਮ੍ਰਿਤਸਰ -ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਇਸ ਵਿਰੋਧ ਦੇ ਚਲਦਿਆਂ ਆਮਿਰ ਖ਼ਾਨ ਨੇ ਇਹ ਫ਼ਿਲਮ ਐੱਸਜੀਪੀਸੀ ਦੇ ਮੈਂਬਰਾਂ ਨੂੰ ਦਿਖਾਈ ਹੈ ਜਿਸ ਤੋਂ ਬਾਅਦ ਮੈਂਬਰਾਂ ਨੇ ਇਸ ਫ਼ਿਲਮ ਤੋਂ ਪ੍ਰਭਾਵਿਤ ਹੋ ਕੇ ਫ਼ਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ। 

ਐੱਸਜੀਪੀਸੀ ਮੈਂਬਰਾਂ ਨੂੰ ਫ਼ਿਲਮ ਦਿਖਾਉਣ ਤੋਂ ਬਾਅਦ ਆਮਿਰ ਖਾਨ ਨੇ ਕਿਹਾ ਕਿ  “ਮੈਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਹੁੰਗਾਰੇ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਫਿਲਮ ਨੇ ਉਨ੍ਹਾਂ ਦੇ ਦਿਲਾਂ ਨੂੰ ਇੰਨੀ ਡੂੰਘਾਈ ਨਾਲ ਛੂਹਿਆ ਹੈ।" ਸ਼ੂਟ ਸ਼ੁਰੂ ਕਰਨ ਤੋਂ ਪਹਿਲਾਂ, ਨਿਰਮਾਤਾਵਾਂ ਨੇ ਲਾਲ ਸਿੰਘ ਚੱਢਾ ਦੀ ਸਕ੍ਰਿਪਟ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਦਿਖਾਈ, ਕਿਉਂਕਿ ਉਹ ਹਰ ਵੇਰਵੇ ਨੂੰ ਸਹੀ ਕਰਨਾ ਚਾਹੁੰਦੇ ਸਨ ਕਿਉਂਕਿ ਇਹ ਫਿਲਮ ਪੰਜਾਬ 'ਤੇ ਆਧਾਰਿਤ ਹੈ ਅਤੇ ਆਮਿਰ ਖਾਨ ਇਕ ਸਰਦਾਰ ਦਾ ਕਿਰਦਾਰ ਨਿਭਾਅ ਰਹੇ ਹਨ, ਨਿਰਮਾਤਾ ਹਰ ਇਕ ਵੇਰਵੇ ਨੂੰ ਸਹੀ ਢੰਗ ਨਾਲ ਲੈਣਾ ਚਾਹੁੰਦੇ ਸਨ ਅਤੇ ਹੁਣ ਜਦੋਂ ਫਿਲਮ ਤਿਆਰ ਹੈ, ਤਾਂ ਉਨ੍ਹਾਂ ਨੇ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਦਿਖਾਇਆ ਤੇ ਉਹਨਾਂ ਨੇ ਫਿਲਮ ਨੂੰ ਪਸੰਦ ਕੀਤਾ ਹੈ।