ਰਾਤੋਂ-ਰਾਤ ਮਸ਼ਹੂਰ ਹੋਣ ਵਾਲੀ ਗਾਇਕਾ ਮਨਾ ਰਹੀ ਹੈ ਅਪਣਾ ਜਨਮਦਿਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪਾਲੀਵੁੱਡ ਇੰਡਸਟਰੀ ਵਿਚ ਇਕ ਗਾਇਕਾ ਦਾ ਇਨ੍ਹੀਂ ਜਿਆਦਾ ਪ੍ਰਸ਼ਿਧੀ....

Miss Pooja

ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਇੰਡਸਟਰੀ ਵਿਚ ਇਕ ਗਾਇਕਾ ਦਾ ਇਨ੍ਹੀਂ ਜਿਆਦਾ ਪ੍ਰਸ਼ਿਧੀ ਦੇ ਨਾਲ ਛਾਇਆ ਹੈ ਕਿ ਉਸ ਨੇ ਅਪਣੀ ਇਹ ਉਪਲਬਧੀ ਸੁਰੀਲੀ ਅਵਾਜ਼ ਦੇ ਨਾਲ ਖੱਟੀ ਹੈ। ਤੁਹਾਨੂੰ ਦੱਸ ਦਈਏ ਕਿ ਅਸੀਂ ਗੱਲ ਕਰਨ ਲੱਗੇ ਹਾਂ ਮਿਸ ਪੂਜਾ ਦੀ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਜਿਆਦਾ ਖੂਬਸੂਰਤ ਗੀਤ ਦਿਤੇ ਹਨ। ਸੁਰੀਲੀ ਅਵਾਜ਼ ਦੀ ਮਲਿਕਾ ਮਿਸ ਪੂਜਾ ਨੇ ਉਹ ਦੌਰ ਦੁਬਾਰਾ ਤੋਂ ਸ਼ੁਰੂ ਕੀਤਾ ਜਦੋਂ ਪੰਜਾਬੀ ਗਾਇਕਾਵਾਂ ਦਾ ਰੁਤਬਾ ਬਹੁਤ ਜਿਆਦਾ ਹੇਠਾਂ ਹੋ ਗਿਆ ਸੀ ਪੰਜਾਬੀ ਇੰਡਸਟਰੀ ਵਿਚ ਗਾਇਕਾ ਬਹੁਤ ਜਿਆਦਾ ਘੱਟ ਗਈਆਂ ਸਨ।

ਫਿਰ ਮਿਸ ਪੂਜਾ ਨੇ ਅਪਣੀ ਸ਼ੁਰੂਆਤ ਕੀਤੀ। ਪੰਜਾਬੀ ਕਲਾਕਾਰਾਂ ਦੇ ਨਾਲ ਜੋੜੀ ਵਾਲੇ ਗੀਤ ਗਾਏ ਜਿਸ ਵਿਚ ਮਿਸ ਪੂਜਾ ਬਹੁਤ ਸਾਰੇ ਮਸ਼ਹੂਰ ਕਲਾਕਾਰਾਂ ਦੇ ਨਾਲ ਜੋੜੀਆਂ ਬਣਾ ਕੇ ਗਾਉਂਦੀ ਸੀ। ਜਿਸ ਤੋਂ ਬਾਅਦ ਮਿਸ ਪੂਜਾ ਨੂੰ ਬਹੁਤ ਜਿਆਦਾ ਸਰੋਤਿਆਂ ਤੋਂ ਭਰਮਾ ਹੁੰਗਾਰਾ ਮਿਲਿਆ। ਦੱਸ ਦਈਏ ਕਿ ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਰਾਜਪੁਰਾ ਸ਼ਹਿਰ ਵਿਚ ਹੋਇਆ। ਮਿਸ ਪੂਜਾ ਨੇ ਮਿਊਜਿਕ ਦੇ ਖੇਤਰ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਮਿਸ ਪੂਜਾ ਨੇ ਅਪਣੇ ਡਿਊਟ ਗੀਤਾਂ ਤੋਂ ਬਾਅਦ ਅਪਣੀ ਸਿੰਗਲ ਐਲਬਮ ਕੱਢੀ ਜਿਸ ਦਾ ਗੀਤ ‘ਦੋ ਨੈਣ’ ਕਾਫੀ ਹਿੱਟ ਹੋਇਆ ਸੀ।

ਇਸ ਤੋਂ ਬਾਅਦ ਮਿਸ ਪੂਜਾ ਦੀਆਂ ਸਾਲ 2012 ਵਿਚ 2 ਪੰਜਾਬੀ ਫਿਲਮਾਂ ਵੀ ਰਿਲੀਜ਼ ਹੋਈਆਂ ਜੋ ਕਿ ਬਹੁਤ ਜਿਆਦਾ ਮਸ਼ਹੂਰ ਹੋਈਆਂ ਸਨ। ਸਾਲ 2012 ਵਿਚ ਵੀ ਉਨ੍ਹਾਂ ਦੀ ਤੀਜੀ ਸੋਲੋ ਐਲਬਮ ਰਿਲੀਜ਼ ਹੋਈ ਸੀ। ਮਿਸ ਪੂਜਾ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਧਾਰਮਿਕ ਐਲਬਮ ਵੀ ਰਿਲੀਜ਼ ਕਰ ਚੁੱਕੀ ਹੈ। ਮਿਸ ਪੂਜਾ ਨੇ ਅਪਣੀ ਗਾਇਕੀ ਨਾਲ ਪ੍ਰਸ਼ਿਧੀ ਤੋਂ ਬਾਅਦ ਬਹੁਤ ਸ਼ੋਆਂ ਵਿਚ ਐਵਾਰਡ ਵੀ ਹਾਸਲ ਕੀਤੇ ਹਨ।

ਮਿਸ ਪੂਜਾ 2000 ਤੋਂ ਵੱਧ ਦੋਗਾਣੇ ਜਾ ਚੁੱਕੀ ਹੇ ਤੇ 350 ਤੋਂ ਵੱਧ ਕੈਸੇਟਾਂ ਕੱਢ ਚੁੱਕੀ ਹੈ। ਮਿਸ ਪੂਜਾ ਨੇ ਅਪਣੀ ਮਿਹਨਤ ਦੇ ਸਦਕਾ ਅਪਣਾ ਨਾਂਅ ਕਮਾਇਆ ਹੈ। ਮਿਸ ਪੂਜਾ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਰੱਖਦੀ ਸੀ।