ਕੰਗਨਾ ਦੇ ਟਵੀਟ ‘ਤੇ ਭੜਕਿਆ ਪੰਜਾਬੀ ਗਾਇਕ, ਪੁਲਿਸ ਨੂੰ ਪੁਛਿਆ ਜੇਲ੍ਹ ‘ਚ ਕਿਉਂ ਨਹੀਂ ਡੱਕਦੇ ਇਸਨੂੰ?

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਜਾਰੀ ਕਿਸਾਨ ਅੰਦੋਲਨ ਹੁਣ ਅੰਤਰਰਾਸ਼ਟਰੀ...

Kangna and Jassi

ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਜਾਰੀ ਕਿਸਾਨ ਅੰਦੋਲਨ ਹੁਣ ਅੰਤਰਰਾਸ਼ਟਰੀ ਮੁੱਦਾ ਬਣ ਗਿਆ ਹੈ। ਵਿਦੇਸ਼ ਦੇ ਨੇਤਾ ਅਤੇ ਸੇਲੇਬ੍ਰਿਟੀਜ਼ ਵੀ ਹੁਣ ਕਿਸਾਨ ਅੰਦੋਲਨ ਦੇ ਹੱਕ ਵਿਚ ਲਗਾਤਾਰ ਟਵੀਟ ਕਰ ਰਹੇ ਹਨ। ਅਮਰੀਕਾ ਦੀ ਪੌਪ ਸਟਾਰ ਰਿਹਾਨਾ ਦੇ ਟਵੀਟ ਮਗਰੋਂ ਪੂਰੇ ਭਾਰਤ ਵਿਚ ਖਲ਼ਬਲੀ ਮਚ ਚੁੱਕੀ ਹੈ।

ਇਕ ਪੱਖ ਜਿਹੜਾ ਰਿਹਾਨਾ ਦਾ ਧਨਵਾਦ ਕਰ ਰਿਹਾ ਹੈ, ਤਾਂ ਦੇਸ਼ ਦਾ ਦੂਜਾ ਪੱਖ ਇਸਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਦੇ ਹੋਏ ਉਨ੍ਹਾਂ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਲਈ ਕਹਿ ਰਿਹਾ ਹੈ। ਬਾਲੀਵੁੱਡ ਅਦਾਕਾਰਾ ਨੇ ਕੰਗਨਾ ਰਾਣੌਤ ਨੇ ਤਾਂ ਰਿਹਾਨਾ ਨੂੰ ਬੇਵਕੂਫ਼ ਦੱਸਿਆ ਹੈ।

ਕੰਗਨਾ ਦੇ ਟਵੀਟ ‘ਤੇ ਫੁੱਟਿਆ ਸੋਸ਼ਲ ਮੀਡੀਆ ਦਾ ਗੁੱਸਾ

ਅਭਿਨੇਤਰੀ ਕੰਗਨਾ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਗਏ ਅਪਣੇ ਟਵੀਟਾਂ ਨਾਲ ਸੁਰਖੀਆਂ ਵਿਚ ਹਨ। ਉਹ ਸੋਸ਼ਲ ਮੀਡੀਆ ਉਤੇ ਬੇਬਾਕੀ ਨਾਲ ਅਪਣੀ ਗੱਲ ਰੱਖਣ ਦੇ ਲਈ ਹੁਣ ਮਸ਼ਹੂਰ ਹੋ ਗਈ ਹੈ, ਹਾਲ ਹੀ ਵਿਚ ਅਦਾਕਾਰਾ ਨੂੰ ਉਸ ਸਮੇਂ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਰਿਹਾਨਾ ਦੇ ਟਵੀਟ ਉਤੇ ਪ੍ਰਤੀਕ੍ਰਿਆ ਦਿੱਤੀ ਸੀ। ਲੋਕ ਸ਼ਾਇਦ ਰਿਹਾਨਾ ਨੂੰ ਬੇਵਕੂਫ਼ ਕਹਿਣ ‘ਤੇ ਨਰਾਜ਼ ਨਹੀਂ ਹੁੰਦੇ, ਪਰ ਉਨ੍ਹਾਂ ਨੇ ਅਪਣੇ ਟਵੀਟ ਵਿਚ ਕਿਸਾਨਾਂ ਨੂੰ ਅਤਿਵਾਦੀ ਦੱਸਕੇ ਸੋਸ਼ਲ ਮੀਡੀਆ ਉਤੇ ਹੜਕੰਪ ਮਚਾ ਦਿੱਤਾ।

ਪੰਜਾਬੀ ਗਾਇਕ ਨੇ ਦਿੱਲੀ ਪੁਲਿਸ ਨੂੰ ਕੀਤਾ ਸਵਾਲ

ਹੁਣ ਕੰਗਨਾ ਦੇ ਉਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਲੋਕ ਉਨ੍ਹਾਂ ਦੇ ਖਿਲਾਫ਼ ਸਖਤ ਐਕਸ਼ਨ ਦੀ ਮੰਗ ਕਰ ਰਹੇ ਹਨ। ਪੰਜਾਬ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਕੰਗਨਾ ਦੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਦਿੱਲੀ ਪੁਲਿਸ ਨੂੰ ਪੁਛਿਆ ਕਿ ਕੀ ਇਸਨੂੰ ਬਿਆਨ ਦੇਣ ਵਾਲੇ ਲੋਕਾਂ ਉਤੇ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ? ਜੱਸੀ ਨੇ ਲਿਖਿਆ, ਮੈਂ ਦਿੱਲੀ ਪੁਲਿਸ ਅਤੇ ਦੇਸ਼ ਦੀ ਬਾਕੀ ਜੋ ਵੀ ਕਾਨੂੰਨੀ ਪੱਖ ਹੈ। ਉਨ੍ਹਾਂ ਤੋਂ ਇਕ ਬਹੁਤ ਹੀ ਜਰੂਰੀ ਉਸਨੂੰ ਅਤਿਵਾਦੀ ਕਹਿੰਦਾ ਹੈ ਤਾਂ ਕੀ ਉਸ ਉਤੇ ਕੋਈ ਕੇਸ ਨਹੀਂ ਕੀਤਾ ਜਾ ਸਕਦਾ? ਕੀ ਉਸਨੂੰ ਜੇਲ੍ਹੇ ਵਿਚ ਨਹੀਂ ਡੱਕਿਆ ਜਾ ਸਕਦਾ?

ਕੰਗਨਾ ਨੇ ਅਪਣੇ ਟਵੀਟ ਵਿਚ ਕੀ ਕਿਹਾ ਸੀ?

ਪੌਪ ਸਟਾਰ ਰਿਹਾਨਾ ਦੇ ਟਵੀਟ ਉਤੇ ਕੰਗਨਾ ਨੇ ਲਿਖਿਆ, ਇਸਦੇ ਬਾਰੇ ‘ਚ ਕੋਈ ਵੀ ਗੱਲ ਇਸ ਲਈ ਨਹੀਂ ਕਰ ਰਿਹਾ ਹੈ ਕਿਉਂਕਿ ਇਹ ਕਿਸਾਨ ਨਹੀਂ ਹਨ ਸਗੋਂ ਅਤਿਵਾਦੀ ਹਨ ਜੋ ਭਾਰਤ ਨੂੰ ਵੰਡਣਾ ਚਾਹੁੰਦੇ ਹਨ ਤਾਂਕਿ ਚੀਨ ਵਰਗੇ ਦੇਸ਼ ਸਾਡੇ ਰਾਸ਼ਟਰ ਉਤੇ ਕਬਜ਼ਾ ਕਰ ਲੈਣ। ਤੁਸੀਂ ਸ਼ਾਂਤ ਬੈਠੋ ਬੇਵਕੂਫ਼, ਅਸੀਂ ਲੋਕ ਤੁਹਾਡੇ ਵਰਗੇ ਬੇਵਕੂਫ਼ ਨਹੀਂ ਹਨ ਜੋ ਅਪਣੇ ਦੇਸ਼ ਨੂੰ ਬੇਚ ਦੇਣ