ਜਾਵੇਦ ਜਾਫ਼ਰੀ ਦੇ ਬੇਟੇ ਮੀਜਾਨ ਨੂੰ ਲਾਂਚ ਕਰਨਗੇ ਸੰਜੇ ਲੀਲਾ ਭੰਸਾਲੀ
ਮੁੰਬਈ, 19 ਜੁਲਾਈ: ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਅਪਣੀ ਹੋਮ ਪ੍ਰੋਡਕਸ਼ਨ ਫ਼ਿਲਮ ਵਿਚ ਅਦਾਕਾਰ ਜਾਵੇਦ ਜਾਫ਼ਰੀ ਦੇ ਬੇਟੇ ਮੀਜਾਨ ਨੂੰ ਲਾਂਚ ਕਰਨਗੇ।
Javed and Mizaan
ਮੁੰਬਈ, 19 ਜੁਲਾਈ: ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਅਪਣੀ ਹੋਮ ਪ੍ਰੋਡਕਸ਼ਨ ਫ਼ਿਲਮ ਵਿਚ ਅਦਾਕਾਰ ਜਾਵੇਦ ਜਾਫ਼ਰੀ ਦੇ ਬੇਟੇ ਮੀਜਾਨ ਨੂੰ ਲਾਂਚ ਕਰਨਗੇ। ਮੀਜਾਨ ਨੇ 'ਬਾਜੀਰਾਵ ਮਸਤਾਨੀ' ਵਿਚ ਭੰਸਾਲੀ ਨਾਲ ਸਹਾਇਕ ਨਿਰਦੇਸ਼ਕ ਦੇ ਰੂਪ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਨਿਊਯਾਰਕ ਦੇ ਵਿਜੁਅਲ ਆਰਟਸ ਤੋਂ ਫ਼ਿਲਮ ਨਿਰਮਾਣ ਦੇ ਗੁਰ ਸਿੱਖੇ ਹਨ। ਫ਼ਿਲਮ ਦਾ ਨਿਰਮਾਣ ਭੰਸਾਲੀ ਪ੍ਰੋਡਕਸ਼ਨ ਅਤੇ ਮਹਾਵੀਰ ਜੈਨ ਕਰ ਰਹੇ ਹਨ ਜਿਸ ਦਾ ਨਿਰਦੇਸ਼ਨ ਮਾਂਗੇਸ਼ ਹਡਵਾਲ ਕਰਨਗੇ। ਇਸ ਤੋਂ ਪਹਿਲਾਂ ਭੰਸਾਲੀ ਨੇ ਰਣਬੀਰ ਕਪੂਰ ਅਤੇ ਸੋਨਮ ਕਪੂਰ ਨੂੰ ਲਾਂਚ ਕੀਤਾ ਸੀ ਜਿਨ੍ਹਾਂ ਨੇ ਉੁਨ੍ਹਾਂ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ ਸੀ। ਭੰਸਾਲੀ ਦੀ ਅਗਲੀ ਫ਼ਿਲਮ 'ਪਦਮਾਵਤੀ' ਹੈ ਜਿਸ ਵਿਚ ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਅਤੇ ਸ਼ਾਹਿਦ ਕਪੂਰ ਨਜ਼ਰ ਆਉਣਗੇ। (ਏਜੰਸੀ)