ਲਾਭ ਹੀਰਾ ਦਾ 'ਅਸਲ ਬੰਦੇ' ਗਾਣਾ ਜਲਦ ਹੋਵੇਗਾ ਰਿਲੀਜ਼
ਲਾਭ ਹੀਰਾ ਨੂੰ ਉਹਨਾਂ ਦੀ ਗਾਇਕੀ ਲਈ ਮਿਲ ਚੁੱਕੇ ਹਨ ਕਈ ਅਵਾਰਡ
ਮੁਹਾਲੀ: ਲਾਭ ਹੀਰਾ ਪੰਜਾਬੀ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਨਾਮ ਹੈ। ਉਨ੍ਹਾਂ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ। ਉਨ੍ਹਾਂ ਦੀ ਆਵਾਜ਼ ਵਿਚ ਬਹੁਤ ਮਿਠਾਸ ਹੈ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ।
ਸਰੋਤੇ ਉਨ੍ਹਾਂ ਦੇ ਹਰ ਇੱਕ ਗਾਣੇ ਨੂੰ ਬਹੁਤ ਪਸੰਦ ਕਰਦੇ ਹਨ। ਲਾਭ ਹੀਰੇ ਦੀ ਪਹਿਲੀ ਕੈਸੇਟ 'ਖੜੀ ਟੇਸ਼ਨ 'ਤੇ ਰਹਿ ਗਈ' ਆਈ ਇਸ ਤੋਂ ਬਾਅਦ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਹਿੱਟ ਕੈਸੇਟਾਂ ਆਈਆਂ।
ਜ਼ਿਕਰਯੋਗ ਹੈ ਕਿ ਉਨ੍ਹਾਂ ਦਾ 'ਅਸਲ ਬੰਦੇ' ਗਾਣਾ 9 ਅਪ੍ਰੈਲ ਸ਼ੁਕਰਵਾਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਇਸ ਗੀਤ ਨੂੰ ਲਾਭ ਹੀਰਾ ਨੇ ਆਪਣੀ ਮਿੱਠੀ ਆਵਾਜ਼ ਵਿਚ ਗਾਇਆ ਹੈ। ਗੱਲ ਕੀਤੀ ਜਾਵੇ ਗੀਤ ਦੇ ਬੋਲਾਂ ਦੀ ਤਾਂ ਉਹ ਲਿਖੇ ਨੇ ਜਤਿੰਦਰ ਧੂੜਕੋਟ ਨੇ, ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਨਿੰਮਾ ਵਿਰਕ ਨੇ, ਸੰਦੀਪ ਨੇ ਐਡਟਿੰਗ ਕੀਤੀ ਹੈ। ਕੁੰਦਨ ਧੀਮਾਨ ਅਤੇ ਮਲਕੀਤ ਸਿੰਘ ਨੇ ਡਾਇਰੈਕਟ ਕੀਤਾ ਹੈ।
ਦੱਸ ਦੇਈਏ ਕਿ ਲਾਭ ਹੀਰਾ ਨੂੰ ਉਹਨਾਂ ਦੀ ਗਾਇਕੀ ਲਈ ਕਈ ਅਵਾਰਡ ਵੀ ਮਿਲ ਚੁੱਕੇ ਹਨ । ਉਹ ਆਪਣੀ ਗਾਇਕੀ ਨਾਲ ਮਾਂ ਬੋਲੀ ਪੰਜਾਬੀ ਦੀ ਲਗਾਤਾਰ ਸੇਵਾ ਕਰਦੇ ਆ ਰਹੇ ਹਨ ।