ਦੁਖਦਾਈ ਖ਼ਬਰ: ਫਿਲਮੀ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਸਿਨੇਮਾ ਦਾ ਥੰਮ ਕਹੇ ਜਾਣ ਵਾਲੇ ਸੁਖਜਿੰਦਰ ਸ਼ੇਰਾ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

Sukhjinder Shera

ਚੰਡੀਗੜ੍ਹ: ਪੰਜਾਬੀ ਸਿਨੇਮਾ ਦਾ ਥੰਮ ਕਹੇ ਜਾਣ ਵਾਲੇ ਸੁਖਜਿੰਦਰ ਸ਼ੇਰਾ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਨੇ ਅਫ਼ਰੀਕੀ ਦੇਸ਼ ਯੁਗਾਂਡਾ ਵਿਖੇ 2 ਵਜੇ (ਭਾਰਤੀ ਸਮੇਂ ਅਨੁਸਾਰ) ਦੇ ਕਰੀਬ ਆਖਰੀ ਸਾਹ ਲਏ। ਦੱਸਿਆ ਜਾ ਰਿਹਾ ਹੈ ਕਿ ਉਹ ਕਈ ਦਿਨਾਂ ਤੋਂ ਬਿਮਾਰ ਸਨ।

ਦੱਸ ਦਈਏ ਕਿ ਪਾਲੀਵੁੱਡ ਫ਼ਿਲਮਾਂ ਦੀ ਗੱਲ ਹੋਵੇ ਤੇ ਸੁਖਜਿੰਦਰ ਸ਼ੇਰਾ ਦਾ ਨਾਂਅ ਨਾ ਆਵੇ, ਇਹ ਕਦੇ ਨਹੀਂ ਹੋ ਸਕਦਾ ਸੁਖਜਿੰਦਰ ਸਿੰਘ ਸ਼ੇਰਾ ਚੰਗੇ ਅਦਾਕਾਰ ਦੇ ਨਾਲ ਨਾਲ ਵਧੀਆ ਡਾਇਰੈਕਟਰ ਅਤੇ ਲੇਖਕ ਵੀ ਸਨ।

ਜ਼ਿਕਰਯੋਗ ਹੈ ਕਿ ਸੁਖਜਿੰਦਰ ਸ਼ੇਰਾ ਦੀ ਪਹਿਲੀ ਫ਼ਿਲਮ 'ਯਾਰੀ ਜੱਟ ਦੀ' ਸੀ, ਉਹਨਾਂ ਦੀ ਇਹ ਫ਼ਿਲਮ ਸੁਪਰ ਡੁਪਰ ਹਿੱਟ ਰਹੀ ਅਤੇ ਦਰਸ਼ਕਾਂ ਨੇ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਵੀ ਕੀਤਾ ਸੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਪਾਲੀਵੁੱਡ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।