Ardaas Sarbat De Bhale Di: ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਈ ਫਿਲਮ 'ਅਰਦਾਸ ਸਰਬੱਤ ਦੇ ਭਲੇ' ਦੀ ਸਮੁੱਚੀ ਟੀਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

Ardaas Sarbat De Bhale Di: 13 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਹੋਵੇਗੀ ਰਿਲੀਜ਼

Ardaas Sarbat De Bhale Di movie article

Ardaas Sarbat De Bhale Di movie article: 'ਅਰਦਾਸ ਸਰਬੱਤ ਦੇ ਭਲੇ' ਦੀ ਸਮੁੱਚੀ ਟੀਮ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਈ। ਏਥੇ ਉਨ੍ਹਾਂ ਨੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਵਲੋੋਂ ਫਿਲਮ ਦੀ ਟੀਮ ਦਾ ਭਰਮਾਂ ਸਵਾਗਤ ਕੀਤਾ ਗਿਆ।

 

 ਫਿਲਮ ਦੀ ਸ਼ੂਟਿੰਗ ਵੀ ਗੁਰੂਘਰ ਸਾਹਿਬ ਵਿਖੇ ਹੋਣ ਕਾਰਨ ਗੁਰੂਘਰ ਦੀ ਮੈਨੇਜਮੈਂਟ ਵੱਲੋਂ ਫਿਲਮ ਮੁੱਢਲੇ ਤੌਰ 'ਤੇ ਵੇਖੀ ਜਾ ਚੁੱਕੀ ਹੈ। ਮੈਨੇਜਮੈਂਟ ਵੱਲੋਂ ਫਿਲਮ ਨੂੰ ਭਰਮਾਂ ਹੁੰਗਾਰਾ ਦਿੱਤਾ ਗਿਆ ਅਤੇ ਉਨਾਂ ਕਿਹਾ ਕਿ ਇਸ ਨਾਲ ਸੰਗਤ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਲ ਹੋਰ ਜੁੜੇਗੀ।

 

ਫ਼ਿਲਮ ਦੀ ਟੀਮ ਇਸ ਫ਼ਿਲਮ ਦੀ ਦੇਸ਼ਾਂ-ਵਿਦੇਸ਼ਾਂ ਵਿਚ ਪ੍ਰਮੋਸ਼ਨ ਕਰ ਰਹੀ ਹੈ ਅਤੇ ਆਸਟ੍ਰੇਲੀਆ, ਯੂਕੇ, ਅਮਰੀਕਾ ਅਤੇ ਕੈਨੇਡਾ ਵਿਚ ਫ਼ਿਲਮ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ। 'ਅਰਦਾਸ ਸਰਬੱਤ ਦੇ ਭਲੇ ਦੀ' ਫ਼ਿਲਮ 'ਅਰਦਾਸ' ਦਾ ਤੀਜਾ ਪਾਰਟ ਹੈ। ਨਿਰਮਾਤਾ ਇਸ ਫ਼ਿਲਮ ਨੂੰ ਪ੍ਰਭਾਵ ਨਾਲ ਰਿਲੀਜ਼ ਕਰਨ ਲਈ ਉਤਸ਼ਾਹਿਤ ਹਨ।

 ਇਹ ਫ਼ਿਲਮ ਦਰਸ਼ਕਾਂ ਵਿਚ ਚੰਗੀ ਊਰਜਾ ਪੈਦਾ ਕਰੇਗੀ। ਇਸ ਫ਼ਿਲਮ ਨਾਲ ਲੋਕਾਂ ਵਿਚ ਆਤਮ ਵਿਸਵਾਸ਼ ਉਭਰੇਗਾ। ਦਰਸ਼ਕਾਂ ਨੇ ਅਰਦਾਸ ਫ਼ਿਲਮ ਦੇ ਪਹਿਲੇ 2 ਹਿੱਸਿਆਂ ਨੂੰ ਬਹੁਤ ਪਿਆਰ ਦਿੱਤਾ ਹੈ ਤੇ ਇਸ ਲਈ ਟੀਮ ਉਤਸ਼ਾਹਿਤ ਹੋ ਕੇ ਫ਼ਿਲਮ ਦਾ ਤੀਜਾ ਪਾਰਟ ਲੈ ਕੇ ਆ ਰਹੀ ਹੈ। 'ਅਰਦਾਸ ਸਰਬੱਤ ਦੇ ਭਲੇ ਦੀ'  13 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ।