ਨੇਹਾ ਕੱਕੜ ਦੇ ਫੈਨਸ ਲਈ ਵੱਡੀ ਖੁਸ਼ਖਬਰੀ, ਇਸ ਪੰਜਾਬੀ ਗਾਇਕ ਨਾਲ ਕਰਾਵੇਗੀ ਇਸ ਮਹੀਨੇ ਹੀ ਵਿਆਹ
ਰੋਹਨ ਦੀ ਆਵਾਜ਼ ਦੇ ਨਾਲ-ਨਾਲ ਉਹ ਆਪ ਵੀ ਬਹੁਤ ਨਰਮ ਹੈ।
ਮੁੰਬਈ : ਬਾਲੀਵੁੱਡ ਦੀ ਚੋਟੀ ਦੀ ਗਾਇਕਾ ਨੇਹਾ ਕੱਕੜ ਦੇ ਵਿਆਹ ਦੀ ਚਰਚਾ ਇਕ ਵਾਰ ਫਿਰ ਜ਼ੋਰਾਂ 'ਤੇ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫ਼ੀ ਚਰਚਾਵਾਂ ਹੋ ਚੁੱਕੀਆਂ ਹਨ।
ਉਦਾਹਰਣ ਦੇ ਲਈ,ਸਿੰਗਿਗ ਰਿਐਲਿਟੀ ਟੀਵੀ ਸ਼ੋਅ ਇੰਡੀਅਨ ਆਈਡਲ ਦੇ ਆਖਰੀ ਸੀਜ਼ਨ ਵਿੱਚ, ਇੱਕ ਲਗਾਤਾਰ ਗੂੰਜ ਸੀ ਕਿ ਨੇਹਾ ਕੱਕੜ ਅਤੇ ਆਦਿੱਤਿਆ ਨਾਰਾਇਣ ਵਿਆਹ ਕਰਵਾਉਣ ਜਾ ਰਹੇ ਹਨ, ਹਾਲਾਂਕਿ ਬਾਅਦ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਸ਼ੋਅ ਲਈ ਅਜਿਹੀਆਂ ਗੱਲਾਂ ਜਾਣ ਬੁੱਝ ਕੇ ਬਣਾਈਆਂ ਜਾ ਰਹੀਆਂ ਹਨ । ਦੋਵਾਂ ਵਿਚ ਅਜਿਹਾ ਕੁਝ ਨਹੀਂ ਹੈ।
ਇਸ ਤੋਂ ਪਹਿਲਾਂ ਨੇਹਾ ਕੱਕੜ ਲੰਬੇ ਸਮੇਂ ਤੋਂ ਅਭਿਨੇਤਾ ਹਿਮਾਂਸ਼ ਕੋਹਲੀ ਨਾਲ ਵੀ ਰਿਸ਼ਤੇ 'ਚ ਰਹੀ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਦੋਵਾਂ ਦੀ ਗੱਲ ਵਿਆਹ ਤਕ ਪਹੁੰਚ ਗਈ ਸੀ, ਪਰ ਬਾਅਦ ਵਿੱਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਅਤੇ ਸੋਸ਼ਲ ਮੀਡੀਆ ਵਿੱਚ, ਦੋਵੇਂ ਇੱਕ ਦੂਜੇ ਉੱਤੇ ਜ਼ਬਰਦਸਤ ਦੋਸ਼ ਲਗਾਉਂਦੇ ਦਿਖਾਈ ਦਿੱਤੇ। ਹੁਣ ਨੇਹਾ ਕੱਕੜ ਦੇ ਵਿਆਹ ਦੀ ਇਕ ਵਾਰ ਫਿਰ ਖ਼ਬਰਾਂ ਆ ਰਹੀਆਂ ਹਨ।
ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਨੇਹਾ ਕੱਕੜ ਨੇ ਫੈਸਲਾ ਕੀਤਾ ਹੈ ਕਿ ਉਹ ਵਿਆਹ ਕਰਵਾਏਗੀ। ਕਈ ਮੀਡੀਆ ਰਿਪੋਰਟਾਂ ਵਿਚ ਗਾਇਕ ਰੋਹਨਪ੍ਰੀਤ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੋਹਨਪ੍ਰੀਤ ਅਤੇ ਨੇਹਾ ਇਸ ਮਹੀਨੇ ਦੇ ਅੰਤ ਤਕ ਵਿਆਹ ਕਰਵਾ ਸਕਦੇ ਹਨ। ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਗੱਲਬਾਤ ਵੀ ਫਾਈਨਲ ਹੋ ਗਈ ਹੈ।
ਰੋਹਨਪ੍ਰੀਤ ਸਿੰਘ ‘ਰਾਈਜ਼ਿੰਗ ਸਟਾਰ’ ਸਿੰਗਿਗ ਰਿਐਲਿਟੀ ਸ਼ੋਅ ਵਿੱਚ ਪਹਿਲੇ ਨੰਬਰ ’ਤੇ ਰਿਹਾ ਹੈ। ਇਸ ਦੇ ਨਾਲ ਹੀ ਉਹ ਟੀਵੀ ਰਿਐਲਿਟੀ ਸ਼ੋਅ 'ਮੁਝੇ ਸ਼ਾਦੀ ਕਰੋਗੇ' 'ਚ ਵੀ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨਾਲ ਨਜ਼ਰ ਆਏ ਸਨ। ਰੋਹਨ ਦੀ ਆਵਾਜ਼ ਦੇ ਨਾਲ-ਨਾਲ ਉਹ ਆਪ ਵੀ ਬਹੁਤ ਨਰਮ ਹੈ। ਇਥੋਂ ਤਕ ਕਿ ਸ਼ਹਿਨਾਜ਼ ਰੋਹਨ ਨੂੰ ਪਸੰਦ ਕਰ ਰਹੀ ਸੀ, ਪਰ ਹੁਣ ਕੁਝ ਮਹੀਨਿਆਂ ਬਾਅਦ ਖਬਰਾਂ ਆ ਰਹੀਆਂ ਹਨ ਕਿ ਰੋਹਨ ਨੇ ਨੇਹਾ ਨੂੰ ਚੁਣਿਆ ਹੈ। ਇਨ੍ਹੀਂ ਦਿਨੀਂ ਉਹ ਨੇਹਾ ਨਾਲ ਜ਼ਬਰਦਸਤ ਇੰਸਟਾਗ੍ਰਾਮ ਪੋਸਟ ਕਰ ਰਿਹਾ ਹੈ।