Singer Hemlata Khivani News: ਪੰਜਾਬੀ ਸੰਗੀਤ ਜਗਤ ਤੋਂ ਦੁਖਦਾਈ ਖ਼ਬਰ, ਪ੍ਰਸਿੱਧ ਗਾਇਕਾ ਦਾ ਹੋਇਆ ਦਿਹਾਂਤ
Singer Hemlata Khivani News: ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਸਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਿਆਰ ਮਿਲਿਆ।
Singer Hemlata Khivani News
Singer Hemlata Khivani News: ਪੰਜਾਬੀ ਸੰਗੀਤ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਗਾਇਕਾ ਹੇਮਲਤਾ ਖਿਵਾਨੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ।
ਹੇਮਲਤਾ ਨੇ ਸੰਗੀਤ ਜਗਤ ਦੀ ਝੋਲੀ 'ਚ ਕਈ ਹਿੱਟ ਪਾਏ। ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਸਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਿਆਰ ਮਿਲਿਆ। ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਇਸ 'ਚ 'ਦਾਤਾ ਜੀ', 'ਫਰੀਦਾ ਕਰੀਏ ਨਾ ਹੰਕਾਰ' ਵਰਗੇ ਗੀਤ ਸ਼ਾਮਲ ਸਨ।