Rhea Chakraborty Passport News: ਰਿਆ ਚੱਕਰਵਰਤੀ ਨੂੰ ਪੰਜ ਸਾਲ ਬਾਅਦ ਵਾਪਸ ਮਿਲਿਆ ਪਾਸਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Rhea Chakraborty Passport News: 33 ਸਾਲ ਦੀ ਅਦਾਕਾਰਾ ਨੇ ਸ਼ੁਕਰਵਾਰ ਨੂੰ ਅਪਣੇ ਇੰਸਟਾਗ੍ਰਾਮ ਹੈਂਡਲ ਉਤੇ ਇਕ ਪੋਸਟ ਸਾਂਝੀ ਕੀਤੀ।

Rhea Chakraborty Passport News

 Rhea Chakraborty gets her passport back after five years: ਅਦਾਕਾਰਾ ਰੀਆ ਚੱਕਰਵਰਤੀ ਨੇ ਕਿਹਾ ਹੈ ਕਿ ਆਖਿਰਕਾਰ ਉਨ੍ਹਾਂ ਨੂੰ ਪੰਜ ਸਾਲ ਬਾਅਦ ਪਾਸਪੋਰਟ ਵਾਪਸ ਮਿਲ ਗਿਆ ਹੈ। ਚੱਕਰਵਰਤੀ ਨੂੰ ਉਸ ਦੇ ਮਰਹੂਮਸਾਥੀ ਅਤੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਸਬੰਧ ਵਿਚ ਬੰਬਈ ਹਾਈ ਕੋਰਟ ਦੇ ਹੱਕ ਵਿਚ ਫੈਸਲਾ ਸੁਣਾਉਣ ਤੋਂ ਬਾਅਦ ਦਸਤਾਵੇਜ਼ ਵਾਪਸ ਕਰ ਦਿਤਾ ਗਿਆ। 33 ਸਾਲ ਦੀ ਅਦਾਕਾਰਾ ਨੇ ਸ਼ੁਕਰਵਾਰ ਨੂੰ ਅਪਣੇ ਇੰਸਟਾਗ੍ਰਾਮ ਹੈਂਡਲ ਉਤੇ ਇਕ ਪੋਸਟ ਸਾਂਝੀ ਕੀਤੀ।

ਇਸ ਵਿਚ ਉਸ ਨੂੰ ਹਵਾਈ ਅੱਡੇ ਉਤੇ ਪਾਸਪੋਰਟ ਫੜਿਆ ਹੋਇਆ ਵਿਖਾਇਆ ਗਿਆ। ਪੋਸਟ ’ਚ ਲਿਖਿਆ ਹੈ, ‘‘ਪਿਛਲੇ 5 ਸਾਲਾਂ ਤੋਂ ਧੀਰਜ ਹੀ ਮੇਰਾ ਇਕੋ-ਇਕ ਪਾਸਪੋਰਟ ਸੀ। ਅਣਗਿਣਤ ਲੜਾਈਆਂ. ਬੇਅੰਤ ਉਮੀਦ. ਮੈਂ ਦੁਬਾਰਾ ਅਪਣਾ ਪਾਸਪੋਰਟ ਫੜ ਲਿਆ ਹੈ। ਮੇਰੇ ਅਧਿਆਇ 2 ਲਈ ਤਿਆਰ! ਸੱਤਿਆਮੇਵ ਜਯਤੇ।’’ ਜੂਨ 2020 ਵਿਚ ਰਾਜਪੂਤ ਦੀ ਮੌਤ ਤੋਂ ਬਾਅਦ ਅਦਾਕਾਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਨੂੰ ਸਤੰਬਰ ਵਿਚ ਰਾਜਪੂਤ ਦੀ ਮੌਤ ਨਾਲ ਜੁੜੇ ਇਕ ਡਰੱਗ ਕੇਸ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦੀ ਹਿਰਾਸਤ ਵਿਚ ਲਿਆ ਗਿਆ ਸੀ।

ਜਿਸ ਤੋਂ ਬਾਅਦ ਉਸ ਦਾ ਪਾਸਪੋਰਟ ਐਨ.ਸੀ.ਬੀ. ਨੂੰ ਜਮ੍ਹਾ ਕਰਵਾਉਣ ਤੋਂ ਬਾਅਦ ਜ਼ਮਾਨਤ ਦੇ ਦਿਤੀ ਗਈ ਸੀ। ਰੀਆ ‘ਸੋਨਾਲੀ ਕੇਬਲ’ ਅਤੇ ‘ਜਲੇਬੀ’ ਵਿਚ ਅਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ, ਉਹ ਆਖਰੀ ਵਾਰ ਫਿਲਮ ‘ਚੇਹਰੇ’ (2021) ਵਿਚ ਨਜ਼ਰ ਆਈ ਸੀ, ਜਿਸ ਵਿਚ ਅਮਿਤਾਬ ਬੱਚਨ ਅਤੇ ਇਮਰਾਨ ਹਾਸ਼ਮੀ ਵੀ ਸਨ।