'ਲੱਖ ਵਾਰੀ' ਕਹਿਣ ਦੇ ਬਾਵਜੂਦ ਵੀ ਇਕ ਦੂਜੇ ਨੂੰ ਨਹੀਂ ਛੱਡ ਸਕਦੇ 'ਮਿਸ਼ਰੀ ਅਤੇ ਨੀਟਾ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇਸ ਗੀਤ ਨੂੰ ਸਿੰਮੀ ਚਾਹਲ ਅਤੇ ਹਰੀਸ਼ ਉਤੇ ਫਿਲਮਾਇਆ ਗਿਆ ਹੈ ਜਿਸ ਵਿਚ ਥੋੜੀ ਜਿਹੀ ਝਲਕ ਗੁਰਸ਼ਬਦ ਦੀ ਵੀ ਆਉਂਦੀ ਹੈ

Song Lakh Vari

13 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਜਿਥੇ ਹਾਸਿਆਂ ਭਰੇ ਟ੍ਰੇਲਰ ਨਾਲ ਭਰਪੂਰ ਹੈ । ਉਥੇ ਹੀ ਇਸ ਫਿਲਮ ਦੇ ਗੀਤਾਂ ਨੇ ਵੀ ਦਰਸ਼ਕਾਂ ਦੇ ਦਿਲਾਂ ਨੂੰ ਮੋਹ ਲਿਆ ਹੈ ਅਤੇ ਇਸੇ ਲੜੀ 'ਚ ਇਕ ਗੀਤ ਹੋਰ ਜੁੜ ਗਿਆ ਹੈ। ਜੀ ਹਾਂ ਪੰਜਾਬੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੁਆ' ਦੇ ਗੀਤ 'ਐਸੀ ਤੈਸੀ' ਤੇ 'ਸੈਲਫੀ' ਤੋਂ ਬਾਅਦ ਅੱਜ ਫ਼ਿਲਮ ਦਾ ਤੀਜਾ ਗੀਤ 'ਲੱਖ ਵਾਰੀ' ਰਿਲੀਜ਼ ਹੋਇਆ ਹੈ।

ਬਾਕੀ ਦੋ ਗੀਤਾਂ ਵਾਂਗ ਹੀ ਹ ਗੀਤ ਵੀ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ, ਅਤੇ ਇਹ ਗੀਤ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਨੂੰ ਆਵਾਜ਼ ਅਮਰਿੰਦਰ ਗਿੱਲ ਨੇ ਦਿੱਤੀ ਹੈ । ਇਸ ਗੀਤ ਨੂੰ ਸਿੰਮੀ ਚਾਹਲ ਅਤੇ ਹਰੀਸ਼ ਉਤੇ ਫਿਲਮਾਇਆ ਗਿਆ ਹੈ ਜਿਸ ਵਿਚ ਥੋੜੀ ਜਿਹੀ ਝਲਕ ਗੁਰਸ਼ਬਦ ਦੀ ਵੀ ਆਉਂਦੀ ਹੈ। ਇਹ ਗੀਤ ਭਾਵੁਕਤਾ ਭਰਿਆ ਹੈ ਜਿਸ ਵਿਚ ਦੋਹੇਂ ਆਪਣੇ ਪਿਆਰ ਦਾ ਇਜ਼ਹਾਰ ਕੁਝ ਇਸ ਤਰ੍ਹਾਂ ਕਰਦੇ ਹਨ ਕਿ ਚਾਹੁੰਦੇ ਹੋਏ ਵੀ ਨਾ ਤਾਂ ਦਸ ਸਕਦੇ ਹਨ ਤੇ ਨਾ ਹੀ ਪਿਆਰ ਤੋਂ ਇਨਕਾਰ ਕਰਦੇ ਹਨ।  ਇਸ ਗੀਤ ਨੂੰ ਅਮਰਿੰਦਰ ਦੀ ਮਿੱਠੀ ਆਵਾਜ਼ 'ਚ ਗੀਤ ਹੋਰ ਵੀ ਦਿਲ ਖਿਚਵਾਂ ਹੋ ਗਿਆ ਹੈ। ਗੀਤ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ।

ਫਿਲਮ ਦੀ ਕਹਾਣੀ ਜਿਥੇ ਹਾਸਿਆਂ ਤੇ ਆਧਾਰਿਤ ਹੈ ਉਥੇ ਹੀ ਇਕ ਸੰਦੇਸ਼ ਵੀ ਦਿੰਦੀ ਹੈ। ਗੱਲ ਕਰੀਏ ਕਮੇਡੀ ਦੀ ਤਾਂ ਫ਼ਿਲਮ ਦਾ ਜਿਹੜਾ ਵੀ ਕਲਾਕਾਰ ਸਕ੍ਰੀਨ 'ਤੇ ਆਵੇਗਾ, ਇਸ ਫ਼ਿਲਮ ਬਾਰੇ ਬੋਲਦਿਆਂ ਫ਼ਿਲਮ ਦੇ ਅਹਿਮ ਕਿਰਦਾਰ ਹਰੀਸ਼ ਵਰਮਾ ਨੇ ਕਿਹਾ ਸੀ ਕਿ ਫ਼ਿਲਮ ਦੇ ਕਲਾਕਰਾਂ  ਨੂੰ ਦਰਸ਼ਕ ਲੰਮੇ ਸਮੇਂ ਤੱਕ ਚੇਤੇ ਰੱਖਣਗੇ। ਫ਼ਿਲਮ ਅਖੀਰ ਤੱਕ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਵਾਲੀ ਹੈ ।

ਦੱਸਣਯੋਗ ਹੈ ਕਿ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਨੂੰ ਡਾਇਰੈਕਟ ਸ਼ਿਤਿਜ ਚੌਧਰੀ ਨੇ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਹਨ। ਫਿਲਮ 'ਚ ਹਰੀਸ਼ ਵਰਮਾ, ਸਿਮੀ ਚਾਹਲ, ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਬੀ. ਐੱਨ. ਸ਼ਰਮਾ ਤੇ ਜਸਵਿੰਦਰ ਭੱਲਾ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਮਸਤੀ ਤੇ ਰੋਮਾਂਸ ਨਾਲ ਭਰਪੂਰ ਇਸ ਫਿਲਮ 'ਚ ਨੋਟਬੰਦੀ ਦੀ ਮਾਰ ਝੱਲ ਰਹੇ ਕੁੜੀ-ਮੁੰਡੇ ਦੀ ਕਹਾਣੀ ਨੂੰ ਕਾਮੇਡੀ ਦਾ ਤੜਕਾ ਲਗਾ ਕੇ ਪੇਸ਼ ਕੀਤਾ ਗਿਆ ਹੈ।