ਲਾਹੌਰ ਤੋਂ ਬਾਅਦ ਦੁਬਾਰਾ ਕੱਠੇ ਹੋਏ ਗੁਰੂ ਰੰਧਾਵਾ ਤੇ ਡਾਇਰੈਕਟਰ ਗਿਫ਼ਟੀ.

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਸੰਗੀਤ ਜਗਤ ਦੇ 'ਹਾਈਰਾਟਿਡ ਗਭਰੂ'  ਗੁਰੂ ਰੰਧਾਵਾ ਦਾ ਨਵਾਂ ਗਾਣਾ 'ਮੈਡ ਇਨ ਇੰਡੀਆ' ਯੂਟੀਊਬ ਤੇ ਰਿਲੀਜ਼ ਹੋ ਚੁੱਕਾ ਹੈ

Guru Randhawa and Director Gifty again together after Lahore

ਪੰਜਾਬੀ ਸੰਗੀਤ ਜਗਤ ਦੇ 'ਹਾਈਰਾਟਿਡ ਗਭਰੂ'  ਗੁਰੂ ਰੰਧਾਵਾ ਦਾ ਨਵਾਂ ਗਾਣਾ 'ਮੈਡ ਇਨ ਇੰਡੀਆ' ਯੂਟੀਊਬ ਤੇ ਰਿਲੀਜ਼ ਹੋ ਚੁੱਕਾ ਹੈ ਤੇ ਰਿਲੀਜ਼ ਹੋਣ ਦੇ ਕੁੱਝ ਘੰਟਿਆਂ ਵਿਚ ਹੀ ਇਹ ਗਾਣਾ ਸਰੋਤਿਆਂ ਦੀ ਪਹਿਲੀ ਪਸੰਦ ਬਣ ਗਿਆ ਹੈ।  ਇਸਦਾ ਸਬੂਤ ਹੈ ਕੁੱਝ ਘੰਟਿਆਂ ਵਿਚ ਹੀ ਇਹ ਗਾਣਾ ਤਕਰੀਬਨ 23 ਲੱਖ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ। 

ਇਸ ਗੀਤ ਦੀ ਜੇਕਰ ਗੱਲ ਕਰੀਏ ਤਾਂ ਇਸ ਗੀਤ ਦੇ ਬੋਲਾਂ ਤੋਂ ਲੈਕੇ ਸੰਗੀਤ ਤੱਕ, ਸਾਰਾ ਕ੍ਰੈਡਿਟ ਗੁਰੂ ਰੰਧਾਵਾ ਨੂੰ ਜਾਂਦਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਵੀਡੀਓ ਦਾ ਨਿਰਦੇਸ਼ਣ ਕੀਤਾ ਗਿਆ ਹੈ ਡਾਇਰਕਟਰ ਗਿਫ਼ਟੀ ਵੱਲੋਂ, ਜਿਨ੍ਹਾਂ ਨੇ ਮਿਲਾਨ ਦੀਆਂ ਬਹੁਤ ਸੋਹਣੀਆਂ ਜਗਾਹਾਂ ਤੇ ਇਸ ਗੀਤ ਦੀ ਵੀਡੀਓ ਨੂੰ ਸ਼ੂਟ ਕੀਤਾ ਹੈ।