ਸਰਗੁਣ ਮਹਿਤਾ ਦਾ ਜਨਮਦਿਨ ਅੱਜ, ਕਮੈਂਟ ਕਰ ਕੇ ਤੁਸੀਂ ਵੀ ਕਰੋ Wish
ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਵਿਚ ਹੋਇਆ ਸੀ। ਉਸ ਦਾ ਨਿਕ ਨੇਮ ਜੀਆ ਹੈ।
ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਵਿਚ ਹੋਇਆ ਸੀ। ਉਸ ਦਾ ਨਿਕ ਨੇਮ ਜੀਆ ਹੈ। ਸਰਗੁਣ ਨੇ ਆਪਣੀ ਮੁੱਢਲੀ ਪੜ੍ਹਾਈ ਚੰਡੀਗੜ੍ਹ ਤੋਂ ਪੂਰੀ ਕੀਤੀ ਹੈ। ਇਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਲਈ ਦਿੱਲੀ ਆ ਗਈ। ਸਰਗੁਣ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ।
ਪੜ੍ਹਾਈ ਦੇ ਨਾਲ ਨਾਲ ਉਹ ਥੀਏਟਰ ਵੀ ਕਰਦੀ ਸੀ। ਮਲਟੀਟੈਲੈਂਟਡ ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਸਰਗੁਣ ਮਹਿਤਾ ਟੀਵੀ ਸੀਰੀਅਲਾਂ ਤੋਂ ਲੈ ਕੇ ਕਈਂ ਮਿਊਜ਼ਿਕ ਵੀਡੀਓ ਅਤੇ ਪੰਜਾਬੀ ਫਿਲਮਾਂ ਵਿਚ ਨਜ਼ਰ ਆ ਚੁੱਕੀ ਹੈ।
ਸਰਗੁਣ ਮਹਿਤਾ ਨੂੰ ਸੀਰੀਅਲ '12 / 24 ਕਰੋਲ ਬਾਗ' ਦੁਆਰਾ ਪਛਾਣ ਮਿਲੀ ਸੀ। ਰਵੀ ਦੂਬੇ ਇਸ ਸੀਰੀਅਲ ਵਿਚ ਉਨ੍ਹਾਂ ਦੇ ਸਹਿ-ਅਦਾਕਾਰ ਸਨ। ਉਹ ਸੀਰੀਅਲ ਦੌਰਾਨ ਇਕ ਦੂਸਰੇ ਦੇ ਕਾਫ਼ੀ ਨਜ਼ਦੀਕ ਰਹੇ ਤੇ ਇੱਥੋਂ ਹੀ ਦੋਵਾਂ ਨੂੰ ਪਿਆਰ ਹੋ ਗਿਆ।
'ਨੱਚ ਬੱਲੀਏ 5' ਦੇ ਸਟੇਜ 'ਤੇ ਰਵੀ ਨੇ ਸਰਗੁਣ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਅਤੇ 2013 'ਚ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਮ ਦਿੱਤਾ। ਸਰਗੁਣ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਸੂਟ ਹੋਵੇ ਜਾਂ ਪੱਛਮੀ ਪਹਿਰਾਵਾ, ਸਰਗੁਣ ਹਰ ਪਹਿਰਾਵੇ ਵਿਚ ਖੂਬਸੂਰਤ ਲੱਗਦੀ ਹੈ।
ਚੰਡੀਗੜ੍ਹ ਦੀ ਜੰਮਪਲ ਹੋਣ ਦੇ ਬਾਵਜੂਦ ਇਸ ਨੇ ਕਦੇ ਪੰਜਾਬੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਸਰਗੁਣ ਮੁੰਬਈ ’ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ। 'ਅੰਗਰੇਜ਼' ਫਿਲਮ ਦੇ ਲੇਖਕ ਨੂੰ ਅੰਬਰਦੀਪ ਇਹ ਪਹਿਲਾਂ ਤੋਂ ਜਾਣਦੀ ਸੀ।
ਉਹ ਦੋਵੇਂ ‘ਕਾਮੇਡੀ ਨਾਈਟ ਦੇ ਆਜੂਬੇ’ ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਅਤੇ ਇਸ ਵਿਚ ਕੰਮ ਕਰਨ ਲਈ ਕਿਹਾ ਸੀ। ਆਖਰ ਸਰਗੁਣ ਨੇ ਫ਼ਿਲਮ ਲਈ ਹਾਮੀ ਭਰੀ ਤੇ ਜ਼ਿੰਦਗੀ ਦਾ ਇਹ ਫ਼ੈਸਲਾ ਉਸ ਨੂੰ ਨਵੇਂ ਮੁਕਾਮ ’ਤੇ ਲੈ ਗਿਆ।
ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਨਾਲ ਸਰਗੁਣ ਇਕੱਲੀ ਹੀਰੋਇਨ ਨਹੀਂ ਸੀ, ਬਲਕਿ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਵੀ ਇਸ ਦਾ ਅਹਿਮ ਹਿੱਸਾ ਸੀ ਪਰ ਸਗਰੁਣ ਵੱਲੋਂ ਨਿਭਾਇਆ ਧੰਨ ਕੌਰ ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਇਹ ਫ਼ਿਲਮ ਅਮਰਿੰਦਰ-ਸਰਗੁਣ ਦੀ ਜੋੜੀ ਦੀ ਫ਼ਿਲਮ ਬਣ ਗਈ।
ਅੰਗਰੇਜ਼ ਤੋਂ ਬਾਅਦ ਇਸ ਜੋੜੀ ਨੂੰ ਲਵ ਪੰਜਾਬ ਫਿਲਮ ਵਿਚ ਆਪਣਾ ਕਿਰਦਾਰ ਨਿਭਾਇਆ ਅਤੇ ਇਹ ਫਿਲਮ ਵੀ ਸੁਪਰਹਿੱਟ ਰਹੀ।