Sufi singer Satinder Sartaj ਦੇ ਨਾਮ ’ਤੇ ਰੱਖਿਆ ਜਾਵੇਗਾ ਸੜਕ ਦਾ ਨਾਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

10 ਨਵਬੰਰ ਨੂੰ ਹੁਸ਼ਿਆਰਪੁਰ ’ਚ ਕੀਤਾ ਜਾਵੇਗਾ ਦਾ ਉਦਘਾਟਨ

Road to be named after Sufi singer Satinder Sartaj

ਹੁਸ਼ਿਆਰਪੁਰ : ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਅਤੇ ਸੰਗੀਤਕਾਰ ਸਤਿੰਦਰ ਸਰਤਾਜ ਦੇ ਨਾਮ ’ਤੇ ਸੜਕ ਦਾ ਨਾਮ ਰੱਖਿਆ ਜਾਵੇਗਾ। ਪੰਜਾਬ ਸਰਕਾਰ ਨੇ ਉਨ੍ਹਾਂ ਦੇ ਯੋਗਦਾਨ ਅਤੇ ਕਲਾ ਦੇ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੜਕ ਦਾ ਨਾਮ ਬਦਲਣ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਇਸ ਸੜਕ ਦਾ ਉਦਘਾਟਨ 10 ਨਵੰਬਰ  ਨੂੰ ਸਵੇਰੇ 10 ਵਜੇ ਹੁਸ਼ਿਆਰਪੁਰ ’ਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਵੇਗਾ। ਉਦਘਾਟਨ ਸਮਾਰੋਹ ’ਚ ਗਾਇਕ ਦੇ ਪਰਿਵਾਰ, ਸਥਾਨਕ ਲੋਕ ਅਤੇ ਸੰਗੀਤ ਪ੍ਰੇਮੀ ਸ਼ਾਮਲ ਹੋਣਗੇ।

ਸਤਿੰਦਰ ਸਰਤਾਜ ਜੋ ਕਿ ਮੂਲ ਨਾਲ ਹੁਸ਼ਿਆਰਪੁਰ ਦੇ ਨਿਵਾਸੀ ਹਨ। ਉਨ੍ਹਾਂ ਸੂਫ਼ੀ ਸੰਗੀਤ ਦੇ ਖੇਤਰ ’ਚ ਆਪਣੀ ਅਲੱਗ ਪਹਿਚਾਣ ਬਣਾਈ ਹੈ ਅਤੇ ਪੰਜਾਬ ਦੇ ਨਾਲ-ਨਾਲ ਦੇਸ਼-ਵਿਦੇਸ਼ ’ਚ ਆਪਣੀ ਕਲਾ ਨਾਲ ਲੋਕਾਂ ਨੂੰ ਮੰਤਰਮੁਗਧ ਕੀਤਾ। ਇਸ ਸਮੇਂ ਉਨ੍ਹਾਂ ਦਾ ਪਰਿਵਾਰ ਮੋਹਾਲੀ ’ਚ ਰਹਿੰਦਾ ਹੈ। ਸਤਿੰਦਰ ਸਰਤਾਜ ਦੇ ਨਾਮ ’ਤੇ ਸੜਕ ਦਾ ਨਾਮਕਰਨ ਸਿਰਫ਼ ਇਕ ਸਨਮਾਨ ਹੀ ਨਹੀਂ ਬਲਕਿ ਇਹ ਪੰਜਾਬ ’ਚ ਸੰਗੀਤਕ ਵਿਰਾਸਤ ਅਤੇ ਸੂਫੀ ਸੰਸਕ੍ਰਿਤੀ ਦੇ ਪ੍ਰਤੀ ਸਨਮਾਨ ਦਾ ਪ੍ਰਤੀਕ ਵੀ ਹੈ। ਸੰਗੀਤ ਪ੍ਰੇਮੀਆਂ ਦੇ ਲਈ ਇਹ ਇਕ ਯਾਦਗਾਰੀ ਪਲ ਹੋਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਣਾ ਦੇਵੇਗਾ ਕਿ ਕਿਸ ਤਰ੍ਹਾਂ ਅਤੇ ਸੰਸਕ੍ਰਿਤੀ ਨੂੰ ਸਨਮਾਨ ਦਿੱਤਾ ਜਾਂਦਾ ਹੈ।