ਹੱਤਕ ਪਟੀਸ਼ਨ 'ਤੇ ਪ੍ਰਸੂਨ ਜੋਸ਼ੀ ਅਤੇ ਗਿੱਪੀ ਗਰੇਵਾਲ ਨੂੰ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

  ਪੰਜਾਬੀ ਫ਼ਿਲਮ 'ਡਾਕਾ' ਦੀ ਰਿਲੀਜ਼ ਤੋਂ ਪਹਿਲਾਂ ਇਕ ਬੈਂਕ ਦੇ ਨਾਂ ਨੂੰ ਧੁੰਦਲਾ ਕਰਨ ਦੇ ਹੁਕਮਾਂ ਦਾ ਮਾਮਲਾ

HC notice to Joshi, Grewal on contempt plea

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ ਅਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਸਣੇ ਹੋਰਨਾਂ ਨੂੰ ਇਕ ਹੱਤਕ ਪਟੀਸ਼ਨ ਉਤੇ ਨੋਟਿਸ ਜਾਰੀ ਕਰ ਦਿਤਾ ਹੈ।

 ਇਹ ਮਾਮਲਾ ਇਸ ਗਾਇਕ ਦੀ ਫਿਲਮ 'ਡਾਕਾ' ਦੀ ਰਿਲੀਜ਼ ਤੋਂ ਪਹਿਲਾਂ ਹਾਈ ਕੋਰਟ ਵਲੋਂ ਇਕ ਬੈਂਕ ਦੇ ਨਾਂ ਨੂੰ ਧੁੰਦਲਾ ਜਾਂ ਅਦਿਖ ਕਰਨ ਦੇ ਹੁਕਮਾਂ ਦੀ ਪਾਲਨਾ ਨਾਲ ਸਬੰਧਤ ਹੈ।

ਜਸਟਿਸ ਅਵਨੀਸ਼ ਝੀਂਗਣ ਵਲੋਂ ਇਹ ਨੋਟਿਸ ਪੰਜਾਬ ਗ੍ਰਾਮੀਣ ਬੈਂਕ ਵਲੋਂ ਦਾਇਰ ਪਟੀਸ਼ਨ ਉਤੇ ਜਾਰੀ ਕੀਤੇ ਗਏ ਹਨ।  ਇਸ ਪਟੀਸ਼ਨ 'ਚ ਹਾਈ ਕੋਰਟ ਦੇ ਵਿੱਤੀ 28 ਅਕਤੂਬਰ ਦੇ ਹੁਕਮਾਂ ਦੀ ਜਾਣਬੁੱਝ ਕੇ ਪਾਲਣਾ ਨਾ ਕਰਨ ਦੇ ਦੋਸ਼ ਲਾਏ ਗਏ ਹਨ।

ਪਟੀਸ਼ਨਰ ਬੈਂਕ ਦੇ ਵਕੀਲ ਸੌਰਵ ਵਰਮਾ ਨੇ ਕਿਹਾ ਕਿ ਜੁਆਬ ਦਾਤਾ ਪੂਰੀ ਤਰ੍ਹਾਂ ਹਾਈ ਕੋਰਟ ਦੇ ਹੁਕਮਾਂ ਬਾਰੇ ਜਾਣੂ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਅਦਾਲਤ ਦੇ ਹੁਕਮਾਂ ਦੀ ਉੱਕਾ ਹੀ ਪ੍ਰਵਾਹ ਨਹੀਂ ਕੀਤੀ ਤੇ ਫ਼ਿਲਮ ਬਿਨਾਂ ਬੈਂਕ ਦੇ ਨਾਂ ਬਾਰੇ ਇਤਰਾਜ਼ ਦੂਰ ਕੀਤੇ ਰਿਲੀਜ਼ ਹੋਣ ਦਿਤੀ ਗਈ।