ਜਦੋਂ ਖੇਤਰੀ ਸਿਨੇਮਾ 'ਚ ਤਜਰਬੇ ਹੋਣ ਤਾਂ ਸਮਝੋ ਬੁਲੰਦੀਆਂ 'ਤੇ: ਬਿੰਨੂ ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਬੀਨੂੰ ਨੇ ਦੱਸਿਆ ਕਿ ਫਿਲਮ ਵਿੱਚ 4 ਗੀਤ ਹਨ

File

ਚੰਡੀਗੜ੍ਹ- ਪ੍ਰੈੱਸ ਕਲੱਬ ਵਿਚ ਪੱਤਰਕਾਰ ਮਿਲਣੀ ਦੌਰਾਨ ਬੀਨੂ ਢਿਲੋਂ ਪ੍ਰੋਡਕਸਨ ਅਤੇ ਓਮਜੀ ਸਟਾਰ ਸਟੂਡੀਉ ਨੇ 7 ਫ਼ਰਵਰੀ ਨੂੰ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਲੱਗ ਰਹੀ ਪੰਜਾਬੀ ਐਕਸ਼ਨ ਫਿਲਮ ਜਖਮੀ ਸਬੰਧੀ ਗੱਲਬਾਤ ਕੀਤੀ ਜਿਸ ਦੌਰਾਨ ਬੀਨੂੰ ਢਿਲੋਂ, ਦੇਵ ਖਰੌੜ, ਮੁਨੀਸ਼ ਸਾਹਨੀ, ਆਂਚਲ ਸਿੰਘ ਨੇ ਹਿੱਸਾ  ਲਿਆ। 

ਭਾਵੇਂ ਫਿਲਮ ਵਿੱਚ ਕਹਾਣੀ ਤੇ ਨਿਰਦੇਸ਼ਨਾ ਇੰਦਰਪਾਲ ਸਿੰਘ ਦੀ ਹੈ ਪਰ ਬੀਨੂੰ ਢਿਲੋਂ ਦਾ ਫਿਲਮੀ ਤਜਰਬਾ ਹਰ ਥਾਂ ਕੰਮ ਆਇਆ ਹੋਵੇਗਾ। ਬੀਨੂੰ ਢਿਲੋਂ ਨੇ ਪੰਜਾਬੀ ਫਿਲਮ ਦਾ ਐਕਸ਼ਨ ਫਿਲਮ ਹੋਣਾ ਹਿੰਦੀ ਫਿਲਮਾਂ ਨਾਲ ਪੰਜਾਬੀ ਸਿਨੇਮਾ ਦਾ ਮੁਕਾਬਲਾ ਤਾਂ ਨਹੀਂ। ਇਸ ਜਵਾਬ ਵਿੱਚ ਬੀਨੂੰ ਢਿਲੋਂ ਨੇ ਕਿਹਾ ਕਿ ਜਦੋਂ ਖੇਤਰੀ ਭਾਸ਼ਾ ਦਾ ਸਿਨੇਮਾ ਵਿੱਚ ਤਜਰਬੇ ਹੌਣ ਲੱਗ ਜਾਣ ਤਾਂ ਸਮਝੋ ਬੁਲੰਦੀਆਂ ਉਤੇ ਪਹੁੰਚ ਗਿਆ ਸਮਝੋ। 

ਬੀਨੂੰ ਨੇ ਦੱਸਿਆ ਕਿ ਫਿਲਮ ਵਿੱਚ 4 ਗੀਤ ਹਨ ਜੋ ਕੁਲਵਿੰਦਰ ਬਿੱਲਾ-ਗੁਰਲੇਜ ਅਖਤਰ, ਨਛੱਤਰ ਗਿੱਲ, ਰੋਸ਼ਨ ਪ੍ਰਿੰਸ ਵਲੋਂ ਗਾਏ ਹਨ। ਸੰਗੀਤਕ ਧੁੰਨਾਂ ਜੱਗੀ ਸਿੰਘ ਨੇ ਪਰਦਾਨ ਕੀਤੀਆਂ ਹਨ। ਐਕਸ਼ਨ ਫਿਲਮ ਦੇ ਮਾਹਿਰ ਦੇਵ ਖਰੌੜ ਨੇ ਦੱਸਿਆ ਕਿ ਫਿਲਮ ਅਸਲ ਵਿੱਚ ਸਮਾਜ ਦਾ ਸ਼ੀਸ਼ਾ ਹੀ ਹੁੰਦਾ ਹੈ ਅਤੇ ਬੁਰਾਈ ਦੀ ਜੜ੍ਹ ਫੜ ਕੇ ਦਰਸ਼ਕਾਂ ਨੂੰ ਸੁਚੇਤ ਵੀ ਕਰਦਾ ਹੈ।

ਅੱਜ ਪੰਜਾਬ ਤੇ ਭਾਰਤ ਦੀ ਹੋਣੀ ਇਹ ਹੈਂ ਕਿ ਸਰੀਫ਼, ਗਰੀਬ ਆਦਮੀ ਕਸੂਰਵਾਰ ਨਾ ਹੋ ਕੇ ਵੀ ਕਸੂਰਵਾਰ ਬਣਾ ਲਿਆ ਜਾਂਦਾ ਹੈ ਪਰ ਰਸੂਖਦਾਰ ਕਸੂਰਵਾਰ ਹੋ ਕੇ ਵੀ ਪੈਸੇ ਦੇ ਜੋਰ ਨਾਲ ਬਚ ਨਿਕਲਦਾ ਹੈ ਤੇ ਬੇਕਸੂਰ ਸਾਬਤ ਹੋ ਜਾਂਦਾ ਹੈ। ਫਿਲਮ ਵਿੱਚ ਵੀ ਨੌਜਵਾਨ ਮੁੰਡਾ ਪਿੰਡ ਤੋਂ ਸ਼ਹਿਰ ਵਿੱਚ ਨੌਕਰੀ ਕਰਨ ਆਉਦਾ ਹੈ ਪਰ ਉਸ ਨੂੰ ਕਿਸੇ ਕੇਸ ਵਿੱਚ ਇਨਸਾਫ਼ ਨਹੀਂ ਮਿਲਦਾ। 

ਕਿੰਨੇ ਬੰਦਿਆਂ ਦੀ ਇਹ ਕਹਾਣੀ ਹੋ ਸਕਦੀ ਹੈ। ਸਰੀਫ਼ ਬੰਦੇ ਦਾ ਡਰ ਉਸ ਦਾ ਪਰਵਾਰ ਹੁੰਦਾ ਹੈ। ਕਈ ਵਾਰ ਪਰਵਾਰ ਆਦਮੀ ਦੀ ਤਾਕਤ ਵੀ ਬਣ ਸਕਦਾ ਹੈ ਤੇ ਕਦੇ ਕਮਜੋਰੀ ਵੀ। ਆਂਚਲ ਸਿੰਘ ਨੇ ਬਤੌਰ ਹੀਰੋਇਨ ਕੰਮ ਕੀਤਾ ਹੈ ਅਤੇ ਉਹ ਚੰਡੀਗੜ੍ਹ ਦੀ ਕੁੜੀ ਹੈ। ਮੁਨੀਸ਼ ਸਾਹਨੀ ਨੇ ਕਿਹਾ ਕਿ ਉਹ ਫਿਲਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।