ਕਪਿਲ ਨੂੰ ਮੇਰੀ ਲੋੜ ਹੈ, ਇਸ ਲਈ ਵਾਪਸ ਆਇਆ ਹਾਂ: ਚੰਦਰ ਪ੍ਰਭਾਕਰ
ਕਾਮੇਡੀਅਨ ਚੰਦਨ ਪ੍ਰਭਾਕਰ ਦਾ ਕਹਿਣਾ ਹੈ ਕਿ ਉੁਨ੍ਹਾਂ ਨੇ ਸ਼ੋਅ ਵਿਚ ਵਾਪਸੀ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਦੋਸਤ ਨੂੰ ਉਨ੍ਹਾਂ ਦੀ ਲੋੜ ਹੈ। ਪ੍ਰਭਾਕਰ ਅਪਣੇ
ਮੁੰਬਈ, 29 ਜੂਨ: ਕਾਮੇਡੀਅਨ ਚੰਦਨ ਪ੍ਰਭਾਕਰ ਦਾ ਕਹਿਣਾ ਹੈ ਕਿ ਉੁਨ੍ਹਾਂ ਨੇ ਸ਼ੋਅ ਵਿਚ ਵਾਪਸੀ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਦੋਸਤ ਨੂੰ ਉਨ੍ਹਾਂ ਦੀ ਲੋੜ ਹੈ। ਪ੍ਰਭਾਕਰ ਅਪਣੇ ਦੋਸਤ ਅਤੇ 'ਦ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਕਪਿਲ ਸ਼ਰਮਾ ਨਾਲ ਤਕਰਾਰ ਤੋਂ ਬਾਅਦ ਸ਼ੋਅ ਛੱਡ ਗਏ ਸਨ। ਅਜਿਹੀਆਂ ਖ਼ਬਰਾਂ ਸਨ ਕਿ ਮਾਰਚ ਵਿਚ ਮੈਲਬਰਨ ਤੋਂ ਆਉਂਦ ਸਮੇਂ ਜਹਾਜ਼ ਵਿਚ ਕਪਿਲ ਨੇ ਅਪਣੇ ਸਹਿ ਕਲਾਕਾਰ ਸੁਨੀਲ ਗਰੋਵਰ ਨਾਲ ਦੁਰਵਿਵਹਾਰ ਕੀਤਾ ਸੀ। ਇਸ ਤੋਂ ਬਾਅਦ ਸੁਨੀਲ ਗਰੋਵਰ, ਚੰਦਰ ਪ੍ਰਭਾਕਰ, ਅਲੀ ਅਸਗਰ ਸਣੇ ਸ਼ੋਅ ਦੇ ਕਈ ਮੈਂਬਰਾਂ ਨੇ ਸ਼ੋਅ ਛੱਡ ਦਿਤਾ ਸੀ। ਹੁਣ ਕਈ ਮਹੀਨੇ ਬਾਅਦ ਚੰਦਨ ਨੇ ਬਚਪਨ ਦੇ ਦੋਸਤ ਦੇ ਸ਼ੋਅ ਵਿਚ ਇਕ ਵਾਰ ਮੁੜ ਵਾਪਸੀ ਕੀਤੀ ਹੈ। ਚੰਦਨ ਨੇ ਪੀਟੀਆਈ ਨੂੰ ਕਿਹਾ, ''ਇਹ ਕੋਈ ਵੱਡਾ ਫ਼ੈਸਲਾ ਨਹੀਂ ਹੈ। ਉਹ ਕੁੱਝ ਸਮੇਂ ਦੀ ਪ੍ਰਤੀਕਿਰਿਆ ਸੀ..ਬਸ। ਹੁਣ ਸਾਡੇ ਵਿਚਕਾਰ ਸੱਭ ਠੀਕ ਹੈ। ਮੈਨੂੰ ਲਗਦਾ ਹੈ ਕਿ ਕਪਿਲ ਨੂੰ ਹੁਣ ਮੇਰੀ ਲੋੜ ਹੈ ਅਤੇ ਮੈਨੂੰ ਉਨ੍ਹਾਂ ਦਾ ਸਾਥ ਦੇਣ ਚਾਹੀਦਾ ਹੈ।''
ਉਨ੍ਹਾਂ ਕਿਹਾ ਕਿ ਅਸੀਂ ਬਚਪਨ ਦੇ ਦੋਸਤ ਹਾਂ ਅਤੇ ਸਾਡਾ ਪਹਿਲਾਂ ਵੀ ਕਈ ਵਾਰ ਝਗੜਾ ਹੋਇਆ ਹੈ ਅਤੇ ਪਰ ਹੁਣ ਅਸੀਂ ਟੈਲੀਵਿਜ਼ਨ 'ਤੇ ਕੰਮ ਕਰ ਰਹੇ ਹਾਂ, ਇਸ ਲਈ ਸਾਡੀ ਲੜਾਈ 'ਤੇ ਚਰਚਾ ਕੀਤੀ ਜਾ ਰਹੀ ਹੈ। ਅਸੀਂ ਸੱਭ ਅਸਲ ਜ਼ਿੰਦਗੀ ਵਿਚ ਅਪਣੇ ਭੈਣ ਭਰਾਵਾਂ ਨਾਲ ਝਗੜਦੇ ਹਨ ਅਤੇ ਇਹ ਠੀਕ ਵੀ ਹੈ।''
ਚੰਦਨ ਨੇ ਕਿਹਾ, ''ਕੁੱਝ ਕਿਰਦਾਰਾਂ ਦੀ ਉਪਲਬੱਧਤਾ ਦੇ ਕਾਰਨ ਸ਼ੋਅ ਦੀ ਟੀਆਰਪੀ ਪ੍ਰਭਾਵਤ ਹੋਈ ਹੈ। ਸੁਨੀਲ, ਅਲੀ ਅਤੇ ਮੇਰੇ ਸਾਡੇ ਸਾਰਿਆਂ ਦੇ ਪ੍ਰਸ਼ੰਸਕ ਹਨ। ਇਸ ਲਈ ਜਦੋਂ ਸ਼ੋਅ ਤੋਂ ਸਾਡੇ ਵਲੋਂ ਅਦਾ ਕੀਤੇ ਜਾਣ ਵਾਲੇ ਕਿਰਦਾਰ ਨਦਾਰਦ ਹੋ ਗਏ ਤਾਂ ਇਸ ਦਾ ਅਸਰ ਸ਼ੋਅ 'ਤੇ ਪੈਣਾ ਹੀ ਸੀ।''(ਪੀਟੀਆਈ)