ਫਿਲਮ ਇੰਡਸਟਰੀ ਲਈ ਦੁੱਖ ਦੀ ਖ਼ਬਰ- ਗੁਰਚੇਤ ਚਿੱਤਰਕਾਰ ਦੇ ਭਾਣਜੇ ਗੁਰਪ੍ਰੀਤ ਲਾਡੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਫੈਮਿਲੀ 420 ਸਮੇਤ ਕਈ ਕਾਮੇਡੀ ਫਿਲਮਾਂ 'ਚ ਕੀਤਾ ਸੀ ਕੰਮ

Gupreet Singh Laddi

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਦੇ ਹਾਸਰਸ ਕਲਾਕਾਰ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਦੇ ਭਾਣਜੇ ਗੁਰਪ੍ਰੀਤ ਸਿੰਘ ਲਾਡੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ਬਰ ਨਾਲ ਪੰਜਾਬੀ ਫਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।

ਗੁਰਪ੍ਰੀਤ ਲਾਡੀ ਦੀ ਮੌਤ ਦੀ ਜਾਣਕਾਰੀ ਗੁਰਚੇਤ ਚਿੱਤਰਕਾਰ ਨੇ ਅਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਗੁਰਪ੍ਰੀਤ ਦੀ ਮੌਤ ਰਾਤ ਨੂੰ ਸੌਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹਨਾਂ ਦੱਸਿਆ ਕਿ ਗੁਰਪ੍ਰੀਤ ਨੇ 5 ਨਵੰਬਰ ਨੂੰ  ਇਕ ਗਾਣੇ ਦਾ ਰੈਪ ਵੀ ਕੀਤਾ ਸੀ। 

ਗੁਰਪ੍ਰੀਤ ਸਿੰਘ ਲਾਡੀ ਦਾ ਭੋਗ 15 ਨਵੰਬਰ ਨੂੰ ਉਹਨਾਂ ਦੇ ਜੱਦੀ ਪਿੰਡ ਲਿੱਦੜਾਂ (ਸੰਗਰੂਰ) ਵਿਖੇ ਪਵੇਗਾ।  ਦੱਸ ਦਈਏ ਕਿ ਗੁਰਪ੍ਰੀਤ ਸਿੰਘ ਨੂੰ ਫੈਮਿਲੀ 420 ਸਮੇਟ ਕਈ ਕਾਮੇਡੀ ਫਿਲਮਾਂ 'ਚ ਦੇਖਿਆ ਗਿਆ, ਉਹਨਾਂ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।