Honey Singh Divorce: ਗਾਇਕ ਹਨੀ ਸਿੰਘ ਅਤੇ ਸ਼ਾਲਿਨੀ ਦਾ 12 ਸਾਲ ਬਾਅਦ ਹੋਇਆ ਤਲਾਕ, ਅਦਾਲਤ ਨੇ ਦਿੱਤੀ ਮਨਜ਼ੂਰੀ 

ਏਜੰਸੀ

ਮਨੋਰੰਜਨ, ਪਾਲੀਵੁੱਡ

ਗਾਇਕ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਦੇ ਤਲਾਕ ਨੂੰ ਦਿੱਲੀ ਦੀ ਅਦਾਲਤ ਨੇ ਅੱਜ ਯਾਨੀ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। 

Honey Singh Divorce News

Honey Singh Divorce: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਆਪਣੇ ਤਲਾਕ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸੁਰਖੀਆਂ 'ਚ ਸਨ। ਹੁਣ ਇਸ ਵਿਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਗਾਇਕ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਦੇ ਤਲਾਕ ਨੂੰ ਦਿੱਲੀ ਦੀ ਅਦਾਲਤ ਨੇ ਅੱਜ ਯਾਨੀ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਜਾਣਕਾਰੀ ਮੁਤਾਬਕ ਫੈਮਿਲੀ ਕੋਰਟ 'ਚ ਪਰਮਜੀਤ ਸਿੰਘ ਨੇ ਹਨੀ ਸਿੰਘ ਅਤੇ ਉਸ ਦੀ ਪਤਨੀ ਵਿਚਕਾਰ ਚੱਲ ਰਹੇ ਢਾਈ ਸਾਲ ਪੁਰਾਣੇ ਮਾਮਲੇ ਨੂੰ ਖ਼ਤਮ ਕਰ ਦਿੱਤਾ ਅਤੇ ਦੋਹਾਂ ਧਿਰਾਂ ਨੂੰ ਤਲਾਕ ਦਾ ਹੁਕਮ ਦੇ ਦਿੱਤਾ। ਹਨੀ ਦੀ ਪਤਨੀ ਨੇ ਹਨੀ ਸਿੰਘ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਸ਼ਾਲਿਨੀ ਨੇ ਦੱਸਿਆ ਕਿ ਗਾਇਕ ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਸੀ। 

ਹੁਣ, ਪਾਰਟੀਆਂ ਦੇ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ, ਦੋਸ਼ ਵਾਪਸ ਲੈ ਲਏ ਗਏ ਹਨ। ਪਿਛਲੇ ਸਾਲ ਸਤੰਬਰ ਵਿਚ ਹਨੀ ਸਿੰਘ ਨੇ ਸ਼ਾਲਿਨੀ ਨੂੰ 1 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਵੀ ਸੌਂਪਿਆ ਸੀ। ਤਲਾਕ ਦੀ ਸੁਣਵਾਈ ਵਿਚ ਹਨੀ ਸਿੰਘ ਦੇ ਨਾਲ ਮੈਟਲਾਵ ਆਫਿਸ ਦੇ ਪਾਰਟਨਰ ਈਸ਼ਾਨ ਮੁਖਰਜੀ, ਐਡਵੋਕੇਟ ਅੰਮ੍ਰਿਤਾ ਚੈਟਰਜੀ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ। 

ਤੁਹਾਨੂੰ ਦੱਸ ਦਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਨੇ ਵਿਆਹ ਤੋਂ ਪਹਿਲਾਂ ਕਰੀਬ 20 ਸਾਲ ਇੱਕ ਦੂਜੇ ਨੂੰ ਡੇਟ ਕੀਤਾ ਸੀ। ਫਿਰ 2011 ਵਿਚ, ਜੋੜੇ ਨੇ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਬਹੁਤ ਧੂਮਧਾਮ ਨਾਲ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਕਾਫ਼ੀ ਸੀਕ੍ਰੇਟ ਸੀ। ਜਿਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਸ਼ਿਰਕਤ ਕੀਤੀ। ਵਿਆਹ ਦੇ ਤਿੰਨ ਸਾਲ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਹਨੀ ਸਿੰਘ ਨੇ ਇਕ ਰਿਐਲਿਟੀ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਵਿਆਹ ਸ਼ਾਲਿਨੀ ਨਾਲ ਹੋਇਆ ਹੈ।

ਤੁਹਾਨੂੰ ਦੱਸ ਦਈਏ ਕਿ ਹਨੀ ਸਿੰਘ ਸੰਗੀਤ ਦੀ ਦੁਨੀਆ ਦਾ ਇੱਕ ਵੱਡਾ ਨਾਮ ਹੈ। ਜਿਸ ਨੇ ਨਾ ਸਿਰਫ਼ ਕਈ ਹਿੱਟ ਐਲਬਮਾਂ ਬਣਾਈਆਂ ਹਨ ਬਲਕਿ ਹਿੰਦੀ ਸਿਨੇਮਾ ਦੀਆਂ ਕਈ ਸੁਪਰਹਿੱਟ ਫਿਲਮਾਂ ਨੂੰ ਸ਼ਾਨਦਾਰ ਗੀਤ ਵੀ ਦਿੱਤੇ ਹਨ। 

(For more news apart from  Honey Singh Divorce News, stay tuned to Rozana Spokesman).