ਸ਼ਾਹਰੁਖ਼ ਖ਼ਾਨ ਅਤੇ ਐਮਐਫ਼ ਹੁਸੈਨ ਦੀਆਂ ਕਲਾਕ੍ਰਿਤੀਆਂ ਹੋਣਗੀਆਂ ਨੀਲਾਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸ਼ਾਹਰੁਖ਼ ਖ਼ਾਨ, ਬਾਬੂਰਾਵ ਪੇਂਟਰ, ਐਮਐਫ਼ ਹੁਸੈਨ ਸਣੇ ਕਈ ਲੋਕਾਂ ਦੀਆਂ ਕਲਾਕ੍ਰਿਤੀਆਂ, ਫ਼ਿਲਮਾਂ ਦੇ ਬੈਨਰ ਹੋਰਡਿੰਗ ਸਣੇ 1950 ਦੇ ਦਹਾਕੇ ਤੋਂ ਬਾਅਦ ਦੀਆਂ ਵਿੰਟੇਜ ਤਸਵੀਰਾਂ

Shahrukh Khan and MF Hussain

ਮੁੰਬਈ, 8 ਜੂਨ: ਸ਼ਾਹਰੁਖ਼ ਖ਼ਾਨ, ਬਾਬੂਰਾਵ ਪੇਂਟਰ, ਐਮਐਫ਼ ਹੁਸੈਨ ਸਣੇ ਕਈ ਲੋਕਾਂ ਦੀਆਂ ਕਲਾਕ੍ਰਿਤੀਆਂ, ਫ਼ਿਲਮਾਂ ਦੇ ਬੈਨਰ ਹੋਰਡਿੰਗ ਸਣੇ 1950 ਦੇ ਦਹਾਕੇ ਤੋਂ ਬਾਅਦ ਦੀਆਂ ਵਿੰਟੇਜ ਤਸਵੀਰਾਂ ਨੂੰ ਇਸੇ ਮਹੀਨੇ ਦੇ ਅੰਤ ਵਿਚ ਨੀਲਾਮੀ ਲਈ ਰਖਿਆ ਜਾਵੇਗਾ। ਓਸੀਅਨ ਦੇ 'ਦ ਗ੍ਰੇਟੇਸਟ ਇੰਡੀਆ ਸ਼ੋਅ ਆਨ ਅਰਥ-2: ਵਿੰਟੇਜ ²ਿਫ਼ਲਮ ਮੇਮੋਰਾਬੀਲੀਆ, ਪਬਲੀਸਿਟੀ ਮੈਟੇਰੀਅਲਸ ਐਂਡ ਆਰਟਸ ਆਕਸ਼ਨ' ਦਾ ਆਯੋਜਨ 22 ਜੂਨ ਨੂੰ ਕੀਤਾ ਜਾਵੇਗਾ। ਇਥੇ ਸਤਿਆਜੀਤ ਰੇ, ਮਣਿ ਕੌਲ ਅਤੇ ਦੀਪਤੀ ਨਵਲ ਦੀਆਂ ਮੂਲ ਕਲਾਕ੍ਰਿਤੀਆਂ ਵੀ ਹੋਣਗੀਆਂ। ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਵੀ ਉੁਨ੍ਹਾਂ ਦੀ ਫ਼ਿਲਮ 'ਮੁਗਲੇ ਆਜਮ' ਦੀ ਪਿਛੋਕੜ ਕਾਰਨ ਕੇਂਦਰ ਵਿਚ ਰਹੇਗੀ। ਇਥੇ 'ਬੋਬੀ', 'ਦੀਵਾਰ' ਅਤੇ ਹੋਰ ਫ਼ਿਲਮਾਂ ਦੀ ਵਿਸ਼ੇਸ਼ ਟਰਾਫ਼ੀਆਂ ਤੋਂ ਲੈ ਕੇ 'ਅੰਦਾਜ਼', 'ਅਨਾੜੀ', 'ਗਾਇਡ', 'ਦੀਵਾਰ' ਵਰਗੀਆਂ ਹਰਮਨ ਪਿਆਰੀਆਂ ਫ਼ਿਲਮਾਂ ਦੀ ਅਸਲ ਪ੍ਰਚਾਰ ਵਾਲੀਆਂ ਚੀਜ਼ਾਂ ਵੀ ਮੌਜੂਦ ਹੋਣਗੀਆਂ। (ਏਜੰਸੀ)