'ਰਾਸ਼ਟਰੀ ਭਾਸ਼ਾ' ਵਿਵਾਦ ਦੇ ਚਲਦੇ ਟਵਿੱਟਰ ਯੂਜ਼ਰਸ ਨੇ ਦਿਤੀ ਆਯੁਸ਼ਮਾਨ ਦੀ 'ਅਨੇਕ' ਦੇ ਵਾਇਰਲ ਸੀਨ 'ਤੇ ਪ੍ਰਤੀਕਿਰਿਆ
ਇਹ ਸਵਾਲ ਇੰਟਰਨੈਟ 'ਤੇ ਬਹੁਤ ਸਾਰੇ ਲੋਕਾਂ ਵਿਚਕਾਰ ਬਹਿਸ ਦਾ ਮੁੱਦਾ ਬਣ ਗਿਆ ਹੈ
ਨਵੀਂ ਦਿੱਲੀ : ਭਾਰਤ ਦੀ 'ਰਾਸ਼ਟਰੀ ਭਾਸ਼ਾ' ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ, ਨਿਰਦੇਸ਼ਕ ਅਨੁਭਵ ਸਿਨਹਾ ਨੇ ਆਪਣੀ ਨਵੀਂ ਫਿਲਮ 'ਅਨੇਕ' ਦਾ ਟ੍ਰੇਲਰ ਰਿਲੀਜ਼ ਕੀਤਾ ਹੈ ਜਿਸ ਵਿਚ ਆਯੁਸ਼ਮਾਨ ਖੁਰਾਨਾ ਮੁੱਖ ਭੂਮਿਕਾ ਨਿਭਾ ਰਹੇ ਹਨ। ਉਦੋਂ ਤੋਂ ਹੀ ਇਸ ਫਿਲਮ ਦੇ ਟ੍ਰੇਲਰ ਦਾ ਇੱਕ ਖਾਸ ਸੀਨ ਵਾਇਰਲ ਹੋ ਗਿਆ ਹੈ।
ਸੀਨ ਵਿੱਚ, ਆਯੁਸ਼ਮਾਨ ਨੇ ਭਾਰਤੀ ਪਛਾਣ 'ਤੇ ਇੱਕ ਸੋਚਣ ਵਾਲਾ ਸਵਾਲ ਖੜ੍ਹਾ ਕੀਤਾ। ਉਹ ਕਹਿੰਦੇ ਹਨ, "ਉੱਤਰੀ ਭਾਰਤੀ ਨਹੀਂ, ਦੱਖਣੀ ਭਾਰਤੀ ਨਹੀਂ, ਪੂਰਬੀ ਭਾਰਤੀ ਨਹੀਂ, ਪੱਛਮੀ ਭਾਰਤੀ ਨਹੀਂ। ਸਰਫ ਇੰਡੀਅਨ ਕੈਸੇ ਹੁੰਦਾ ਹੈ ਆਦਮੀ?" (ਉੱਤਰੀ ਭਾਰਤੀ, ਦੱਖਣੀ ਭਾਰਤੀ, ਪੂਰਬੀ ਭਾਰਤੀ ਜਾਂ ਪੱਛਮੀ ਭਾਰਤੀ ਨਹੀਂ। ਕੋਈ ਆਦਮੀ ਸਿਰਫ਼ ਭਾਰਤੀ ਕਿਵੇਂ ਬਣ ਜਾਂਦਾ ਹੈ?)
ਇਹ ਸਵਾਲ ਇੰਟਰਨੈਟ 'ਤੇ ਬਹੁਤ ਸਾਰੇ ਲੋਕਾਂ ਵਿਚਕਾਰ ਬਹਿਸ ਦਾ ਮੁੱਦਾ ਬਣ ਗਿਆ ਹੈ, ਖਾਸ ਤੌਰ 'ਤੇ ਕਿਚਾ ਸੁਦੀਪ ਅਤੇ ਅਜੇ ਦੇਵਗਨ ਦੇ ਟਵਿੱਟਰ 'ਤੇ ਦਿਤੀ ਪ੍ਰਤੀਕਿਰਿਆ ਤੋਂ ਬਾਅਦ ਭਾਸ਼ਾ ਦੀ ਰਾਜਨੀਤੀ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਫਿਲਮ ਉੱਤਰ-ਪੂਰਬੀ ਭਾਰਤ ਵਿੱਚ ਵਿਦਰੋਹ ਅਤੇ ਸਿਆਸੀ ਅਸ਼ਾਂਤੀ ਦੇ ਮੁੱਦੇ ਨੂੰ ਪੇਸ਼ ਕਰਦੀ ਹੈ।
ਇਹ ਦੇਸ਼ ਦੇ ਅੰਦਰ ਨਕਸਲਵਾਦ ਅਤੇ ਭਾਸ਼ਾਈ ਰਾਜਨੀਤੀ ਦੇ ਮੁੱਦਿਆਂ ਨੂੰ ਵੀ ਉਜਾਗਰ ਕਰਦਾ ਹੈ ਅਤੇ ਕਿਵੇਂ ਇੱਕ ਖਾਸ ਭਾਸ਼ਾ ਇੱਕ ਨਾਗਰਿਕ ਦੀ 'ਭਾਰਤੀਅਤ' ਨੂੰ ਨਿਰਧਾਰਤ ਕਰ ਸਕਦੀ ਹੈ। ਆਯੁਸ਼ਮਾਨ ਨੇ ਇਸ ਮਾਮਲੇ ਵਿੱਚ ਹਿੰਦੀ ਦੀ ਉਦਾਹਰਣ ਦਿੱਤੀ ਅਤੇ ਪੁੱਛਿਆ ਕਿ ਕੋਈ ਭਾਸ਼ਾ ਕਿਵੇਂ ਪਰਿਭਾਸ਼ਿਤ ਕਰ ਸਕਦੀ ਹੈ ਕਿ ਕੌਣ ਭਾਰਤੀ ਹੈ ਅਤੇ ਕੌਣ ਨਹੀਂ। ਆਪਣੀਆਂ ਫਿਲਮਾਂ ਰਾਹੀਂ ਸਮਾਜਿਕ ਟਿੱਪਣੀਆਂ ਲਈ ਜਾਣੇ ਜਾਂਦੇ ਅਨੁਭਵ ਸਿਨਹਾ ਨੇ ਇਕ ਵਾਰ ਫਿਰ ਸਾਨੂੰ ਸੋਚਣ ਲਈ ਕੋਈ ਮੁੱਦਾ ਦਿੱਤਾ ਹੈ। ਇੱਥੇ ਟ੍ਰੇਲਰ 'ਤੇ ਕੁਝ ਪ੍ਰਤੀਕਿਰਿਆ ਦਿਤੀਆਂ ਗਈਆਂ ਹਨ :