ਮੂਸੇ ਵਾਲੇ ਨੂੰ 'ਜਾਣਬੁਝ' ਕੇ ਗ੍ਰਿਫ਼ਤਾਰ ਨਾ ਕਰਨ ਦੇ ਮਾਮਲੇ 'ਚ ਡੀਜੀਪੀ ਨੂੰ ਭੇਜਿਆ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਰੁਧ ਪੁਲਿਸ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਵਿਖੇ ਦੋ ਵੱਖ-ਵੱਖ

sidhu moose wala

ਚੰਡੀਗੜ੍ਹ, 7 ਜੂਨ, (ਨੀਲ ਭਲਿੰਦਰ ਸਿੰਘ) : ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਰੁਧ ਪੁਲਿਸ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਵਿਖੇ ਦੋ ਵੱਖ-ਵੱਖ  ਮੁਕੱਦਮੇ ਦਰਜ ਹਨ ਤੇ ਇਸ 'ਤੇ ਆਰਮਜ਼ ਐਕਟ ਲੱਗਾ ਹੋਣ ਕਰ ਕੇ ਇਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਬਣਦਾ ਹੈ। ਪਰ ਇਸ ਦੇ ਬਾਵਜੂਦ ਵੀ ਪੁਲਿਸ ਗਾਇਕ ਨੂੰ ਉਸ ਦੇ ਸਾਹਮਣੇ ਹੁੰਦਿਆਂ ਵੀ ਗ੍ਰਿਫ਼ਤਾਰ ਨਹੀਂ ਕਰਦੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਹਾਕਮ ਸਿੰਘ, ਸਿਮਰਨਜੀਤ ਕੌਰ ਗਿੱਲ,  ਆਰਟੀਆਈ ਕਾਰਜਕਰਤਾ ਪਰਵਿੰਦਰ ਸਿੰਘ ਕਿੱਤਣਾ, ਕੁਲਦੀਪ ਸਿੰਘ ਖਹਿਰਾ, ਡਾ. ਅਮਰਜੀਤ ਸਿੰਘ ਮਾਨ ਨੇ ਅੱੱਜ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂਂੰ ਇਕ ਮੰਗ ਪੱਤਰ ਭੇਜਿਆ ਗਿਆ ਹੈ।

4 ਮਈ 2020 ਨੂੰ ਇਕ ਪੱਤਰ ਮੁੱਖ ਮੰਤਰੀ ਪੰਜਾਬ, ਐਡੀਸ਼ਨਲ ਚੀਫ਼ ਸੈਕਟਰੀ ਗ੍ਰਹਿ ਤੇ ਨਿਆਂ ਵਿਭਾਗ ਪੰਜਾਬ ਅਤੇ ਡੀ.ਜੀ.ਪੀ. ਸਾਹਿਬ ਹੁਰਾਂ ਨੂੰ ਭੇਜ ਕੇ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ ਪੁੱਤਰ ਭੋਲਾ ਸਿੰਘ ਪਿੰਡ ਮੂਸਾ ਜ਼ਿਲ੍ਹਾ ਮਾਨਸਾ) ਵਿਰੁਧ ਮੁਕੱਦਮਾ ਦਰਜ ਕਰਨ ਤੇ ਉਸ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਉਸ ਤੋਂ ਅਗਲੇ ਦਿਨ ਵੀ ਇਕ ਹੋਰ ਪੱਤਰ ਭੇਜ ਕੇ ਉਸ ਵਿਰੁਧ ਆਰਮਜ਼ ਐਕਟ ਲਗਾਉਣ ਤੇ ਹਥਿਆਰ ਰਿਕਵਰ ਕਰਨ ਦੀ ਮੰਗ ਵੀ ਕੀਤੀ ਸੀ 

ਅਜਿਹੇ ਵਿਚ ਕਲ ਦੀ ਘਟਨਾ ਜਿਸ ਵਿਚ ਸਿੱਧੂ ਮੂਸੇ ਵਾਲੇ ਨੂੰ ਪੁਲਿਸ ਅਫ਼ਸਰਾਂ ਵਲੋਂ ਜਾਣਬੁਝ ਕੇ ਗ੍ਰਿਫ਼ਤ ਤੋਂ ਚਲੇ ਜਾਣ ਦਾ ਮੌਕਾ ਦਿਤਾ ਗਿਆ, ਨਾਲ ਇਕ ਵਾਰ ਫਿਰ ਪੰਜਾਬ ਦੇ ਇਨਸਾਫ਼ ਲੋਕ ਅਤੇ ਪੁਲਿਸ ਅਧਿਕਾਰੀ ਸ਼ਰਮਸਾਰ ਹੋਏ ਹਨ। ਮੰਗ ਪੱਤਰ ਵਿਚ ਕਿਹਾ ਗਿਆ ਕਿ ਮਿਤੀ 6 ਜੂਨ 2020 ਨੂੰ ਥਾਣਾ ਨਾਭਾ (ਜ਼ਿਲ੍ਹਾ ਪਟਿਆਲਾ) ਦੇ ਐਸ.ਐਚ.ਓ. ਦੀ ਅਗਵਾਈ 'ਚ ਸਿੱਧੂ ਮੂਸੇਵਾਲਾ ਨੂੰ  ਪੁਲਿਸ ਨਾਕੇ 'ਤੇ ਰੋਕਿਆ ਗਿਆ।

ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਕ ਵਕੀਲ ਰਵੀ ਜੋਸ਼ੀ ਹੁਰਾਂ ਨੇ ਐਸ.ਐਚ.ਓ. ਨੂੰ ਮੋਬਾਈਲ ਫ਼ੋਨ 'ਤੇ ਦਸਿਆ ਕਿ ਫੜੇ ਗਏ ਵਿਅਕਤੀ ਸਿੱਧੂ ਮੂਸੇਵਾਲਾ ਵਿਰੁਧ ਪੁਲਿਸ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਹਨ ਤੇ ਇਸ 'ਤੇ ਆਰਮਜ਼ ਐਕਟ ਲੱਗਾ ਹੋਣ ਕਰ ਕੇ ਇਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਬਣਦਾ ਹੈ (ਇਸ ਦੀ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ)। ਐਸ.ਐਚ.ਓ. ਨੇ ਜਵਾਬ ਦਿਤਾ ਕਿ ਉਹ ਕਾਨੂੰਨ ਅਨੁਸਾਰ ਅਤੇ ਸੀਨੀਅਰ ਅਫ਼ਸਰਾਂ ਦੇ ਹੁਕਮ ਅਨੁਸਾਰ ਹੀ ਕਾਰਵਾਈ ਕਰਨਗੇ।

ਫਿਰ ਸਿੱਧੂ ਮੂਸੇਵਾਲਾ ਨੂੰ ਡੀ.ਐਸ.ਪੀ. ਦਫ਼ਤਰ ਨਾਭਾ ਵਿਖੇ ਲਿਜਾਇਆ ਗਿਆ ਜਿਸ ਉਪਰੰਤ ਉਸ ਨੂੰ ਛੱਡ ਦਿਤਾ ਗਿਆ। ਕਿਹੜੇ ਅਧਿਕਾਰੀਆਂ ਨੇ ਸਿੱਧੂ ਮੂਸੇਵਾਲਾ ਨੂੰ ਛੱਡਣ ਦਾ ਹੁਕਮ ਦਿਤਾ ਇਹ ਜਾਂਚ ਦਾ ਵਿਸ਼ਾ ਹੈ। ਪਟਿਆਲਾ ਜ਼ੋਨ ਦੇ ਆਈ. ਜੀ. ਸ੍ਰੀ ਜਤਿੰਦਰ ਸਿੰਘ ਔਲਖ ਹੁਰਾਂ ਨੂੰ ਜਦੋਂ ਪੁਛਿਆ ਗਿਆ ਕਿ ਸਿੱਧੂ ਮੂਸੇਵਾਲੇ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 'ਸੰਗਰੂਰ ਪੁਲਿਸ ਨੇ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਦਿਤਾ ਹੋਇਆ ਹੈ।