ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’ ਰਿਲੀਜ਼, ਅੱਧੇ ਘੰਟੇ ਵਿਚ ਹੋਏ 1 ਮਿਲੀਅਨ ਤੋਂ ਵੱਧ ਵਿਊਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਉਹਨਾਂ ਨੇ ਹਰੀ ਸਿੰਘ ਨਲੂਆ ਦੀ ਸੂਰਬੀਰਤਾ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਪ੍ਰਸ਼ੰਸ਼ਕਾਂ ਸਾਹਮਣੇ ਪੇਸ਼ ਕੀਤਾ।

Sidhu Moose Wala Song Vaar Released


ਚੰਡੀਗੜ੍ਹ: ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਦੂਜਾ ਗੀਤ 'ਵਾਰ' ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦਿਆਂ ਹੀ ਗੀਤ ਨੂੰ ਅੱਧੇ ਘੰਟੇ ਵਿਚ ਹੀ ਇਕ ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ। ਸਿੱਧੂ ਮੂਸੇਵਾਲਾ ਨੇ ਗੀਤ ਰਾਹੀਂ ਮਹਾਨ ਜਰਨੈਲ ਹਰੀ ਸਿੰਘ ਨਲੂਆ ਨੂੰ ਸਿੱਖ ਫ਼ੌਜਾਂ ਦੀ ਸ਼ਾਨ ਦਾ ਮੋਢੀ ਦੱਸਿਆ ਹੈ। ਆਪਣੀ ‘ਵਾਰ’ ਵਿਚ ਉਹਨਾਂ ਨੇ ਹਰੀ ਸਿੰਘ ਨਲੂਆ ਦੀ ਸੂਰਬੀਰਤਾ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਪ੍ਰਸ਼ੰਸ਼ਕਾਂ ਸਾਹਮਣੇ ਪੇਸ਼ ਕੀਤਾ।

ਸਿੱਧੂ ਮੂਸੇਵਾਲਾ ਦੇ ਫੈਨਜ਼ ਇਸ ਗੀਤ ਦੀ ਬਹੁਤ ਉਡੀਕ ਕਰ ਰਹੇ ਸੀ, ਯੂਟਿਊਬ ’ਤੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 50,000 ਦੇ ਕਰੀਬ ਲੋਕ ਕੁਮੈਂਟ ਕਰ ਰਹੇ ਸਨ।
ਦੱਸ ਦੇਈਏ ਕਿ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਨੂੰ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਸਭ ਤੋਂ ਪਹਿਲੇ ਸਥਾਨਾਂ ਵਿਚ ਗਿਣਿਆ ਜਾਂਦਾ ਹੈ।