ਬੱਬੂ ਮਾਨ ਦੀ ਅੰਦੋਲਨ ਨੂੰ ਲੈ ਕੇ ਵੱਡੀ ਇੰਟਰਵਿਊ, 'ਹੁਣ ਅਧਿਆਪਕਾਂ ਲਈ ਲੜਾਂਗੇ ਲੜਾਈ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

'ਹੁਣ ਜਿਹੜੀ ਵੀ ਸਰਕਾਰ ਬਣੇ ਉ ਸੋਚ ਕੇ ਬਣੇ। ਹੁਣ ਫੁੱਲਾਂ ਦੀ ਸੇਜ ਨਹੀਂ ਕੰਢੇ ਹੀ ਕੰਢੇ ਹਨ'

Babbu Maan

 

ਨਵੀਂ ਦਿੱਲੀ (ਹਰਜੀਤ ਕੌਰ) ਕਿਸਾਨੀ ਅੰਦੋਲਨ ਵਿਚ ਬੱਚੇ ਤੋਂ ਲੈ ਕੇ ਬਜ਼ੁਰਗ, ਗਾਇਕ, ਅਦਾਕਾਰ ਸਾਰਿਆਂ ਨੇ ਹਿੱਸਾ ਪਾਇਆ ਤੇ ਸਬਰ ਸੰਤੋਖ ਨਾਲ ਖੇਤੀ ਕਾਨੂੰਨ ਰੱਦ ਕਰਵਾ ਕੇ ਜਿੱਤ ਹਾਸਲ ਕੀਤੀ। ਸਪੋਕਸਮੈਨ ਨੇ ਕਿਸਾਨੀ ਅੰਦੋਲਨ ਵਿਚ ਸ਼ੁਰੂ ਤੋਂ ਮੋਢਾ ਲਾ ਕੇ ਖੜ੍ਹੇ ਬੱਬੂ ਮਾਨ ਨਾਲ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ਮੈਂ ਅੰਦੋਲਨਕਾਰੀ ਹਾਂ ਪਹਿਲਾਂ ਮੇਰੇ ਗੀਤ ਅੰਦੋਲਨਕਾਰੀ ਹਨ ਤੇ ਹੁਣ ਮੈਂ ਅੰਦੋਲਨਕਾਰੀ ਹਾਂ।

 

 

ਕਿਸਾਨ ਯੂਨੀਅਨ ਵੀ ਬਾਅਦ ਵਿਚ ਸੋਚਣ ਲੱਗੀ ਮੈਂ ਪਹਿਲਾਂ ਸੋਚਣ ਲੱi ਪਿਆ ਸੀ।  ਬੱਬੂ ਮਾਨ ਨੇ ਕਿਹਾ ਕਿ ਇਹ ਜ਼ਰੂਰੀ  ਨਹੀਂ ਹੈ ਤਜ਼ਰਬਾ 70 ਸਾਲ ਦੀ ਉਮਰ ਵਿਚ ਹੋਵੇ। ਇਹ ਛੋਟੀ ਉਮਰ ਵਿਚ ਵੀ ਹੋ ਜਾਂਦਾ। ਪੰਜਾਬ ਵਿਚ ਤਾਂ ਹਜੇ ਬਹੁਤ ਕੁਝ ਕਰਨਾ ਬਾਕੀ ਹੈ। ਉਹਨਾਂ ਕਿਹਾ ਕਿ ਉਹ ਅਧਿਆਪਕਾਂ ਲਈ ਵੀ ਧਰਨਾ ਲਾਉਣਗੇ ਜੋ ਪੰਜਾਬ ਵਿਚ ਆਪਣੇ ਹੱਕਾਂ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

 

 

 ਪੰਜਾਬ ਦਾ ਕਰਜ਼ਾ ਮਾਫ ਹੋਵੇ ਇਸ ਲਈ ਵੀ ਧਰਨਾ ਲਾਉਣਾ ਹੈ। ਬੱਬੂ ਮਾਨ ਨੇ ਸਰਕਾਰ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਹੁਣ ਜਿਹੜੀ ਵੀ ਸਰਕਾਰ ਬਣੇ ਉਹ ਸਰਕਾਰ ਸੋਚ ਕੇ ਬਣੇ। ਹੁਣ ਫੁੱਲਾਂ ਦੀ ਸੇਜ ਨਹੀਂ ਕੰਢੇ ਹੀ ਕੰਢੇ ਹਨ। ਹੁਣ ਇਹ ਨਹੀਂ ਕਿ ਕੋਈ ਵੀ ਲੀਡਰ ਭੀੜ ਚੋਂ ਹੂਟਰ ਮਾਰ ਕੇ ਲੰਘ ਜਾਵੇਗਾ। ਲੋਕਾਂ ਨੇ ਇਹਨਾਂ ਨੂੰ ਡੱਕ ਲਿਆ ਕਰਨਾ।  

 

 

ਬੱਬੂ ਮਾਨ ਨੇ ਕਿਹਾ ਕਿ ਸਮਾਜਿਕ ਸਿੱਖਿਆ ਮੇਰਾ ਵਿਸ਼ਾ ਹੈ। ਪੋਲੀਟੀਕਲ ਸਾਇੰਸ ਮੇਰਾ ਵਿਸ਼ਾ ਨਹੀਂ ਹੈ। ਰਾਜਨੀਤੀ ਨਾਲ ਮੇਰਾ ਕੋਈ ਲੈਣਾ ਦੇਣ ਨਹੀਂ। ਕੌਣ ਕੀ ਕਰਦਾ ਉਹ  ਬੰਦੇ ਦੀ ਆਪਣੀ ਨਿੱਜੀ ਜ਼ਿੰਦਗੀ ਹੈ।

 

ਉਹਨਾਂ ਕਿਹਾ ਕਿ ਮੈਨੂੰ ਸਟੇਜ ਤੇ ਬੋਲਣ ਨਾਲੋਂ ਬੀਬੀਆਂ, ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ ਕਿਉਂਕਿ ਹੁਣ ਉਹਨਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਹੈ। ਸਾਨੂੰ ਉਹਨਾਂ 'ਤੇ ਚਿਹਰਿਆਂ ਤੇ ਬਹੁਤ ਕੁਝ ਪੜ੍ਹਣ ਤੇ ਸਿੱਖਣ ਨੂੰ ਮਿਲਦਾ। ਕੀ ਪਤਾ ਮੈਂ ਵੀ ਕੱਲ੍ਹ ਨੂੰ ਕਿਸਾਨੀ ਅੰਦੋਲਨ ਤੇ ਕਿਤਾਬ ਲਿਖ ਲਵਾਂ।  ਉਹਨਾਂ ਕਿਹਾ ਕਿ ਇਹ ਪੀੜੀ ਤਾਂ ਸੁਰੱਖਿਅਤ ਲੰਘ ਜਾਵੇਗੀ ਕੋਈ ਵੀ ਸਰਕਾਰ ਇਹਨਾਂ ਵੱਲ ਵੇਖਣ ਦੀ ਕੋਸ਼ਿਸ਼ ਨਹੀਂ ਕਰੇਗੀ। ਜੇ ਦੂਜੀ ਪੀੜੀ ਸੋਸ਼ਲ ਮੀਡੀਆ 'ਤੇ ਲੱਗੀ ਰਹੀ ਤਾਂ ਕੁਝ ਨਹੀਂ ਕਰ ਸਕੇਗੀ।