Satwinder Bugga: ਗਾਇਕ ਸਤਵਿੰਦਰ ਬੁੱਗਾ ਦਾ ਭਰਾ ਨਾਲ ਫਿਰ ਪਿਆ ਪੰਗਾ, ਸਬਜ਼ੀਆਂ ਤੇ ਬੂਟਿਆਂ ਪਿੱਛੇ ਹੋਏ ਆਹਮੋ-ਸਾਹਮਣੇ 

ਏਜੰਸੀ

ਮਨੋਰੰਜਨ, ਪਾਲੀਵੁੱਡ

ਮੋਟਰ ’ਤੇ ਜਗ੍ਹਾ ਕਾਰਨ ਪਿਆ ਕਲੇਸ਼  

Singer Satwinder Bugga

Singer Satwinder Bugga - ਗਾਇਕ ਸਤਵਿੰਦਰ ਬੁੱਗਾ ਦਾ ਪਿਛਲੇ ਲੰਮੇ ਸਮੇਂ ਤੋਂ ਆਪਣੇ ਭਰਾ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਸਤਵਿੰਦਰ ਬੁੱਗਾ ਨੇ ਕਈ ਵਾਰ ਵੀਡੀਓ ਸਾਂਝੀ ਕਰ ਕੇ ਵੀ ਜਾਣਕਾਰੀ ਦਿੱਤੀ ਹੈ ਪਰ ਹੁਣ ਗਾਇਕ ਦੇ ਭਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਗਾਇਕ 'ਤੇ ਗਲਤ ਇਲਜ਼ਾਮ ਲਗਾ ਰਿਹਾ ਹੈ। ਵੀਡੀਓ ‘ਚ ਸੁਣਿਆ ਜਾ ਸਕਦਾ ਹੈ ਕਿ ਸਤਵਿੰਦਰ ਬੁੱਗਾ ਦਾ ਭਰਾ ਕਹਿ ਰਿਹਾ ਹੈ ਕਿ ਉਹ ਉਸ ਨੂੰ ਘਰੋਂ ਉਜਾੜਨ ਨੂੰ ਫਿਰਦਾ ਹੈ, ਇਸ ਦੇ ਨਾਲ ਹੀ ਉਸ ਨੇ  ਗਾਇਕ ਦੇ ਪੁੱਤਰ 'ਤੇ ਵੀ ਕਈ ਇਲਜ਼ਾਮ ਲਗਾਏ।   

ਗਾਇਕ ਦੇ ਭਰਾ ਦਾ ਕਹਿਣਾ ਹੈ ਕਿ ਉਸ ਨੇ ਕੰਬਾਈਨਾਂ ਚਲਾ ਚਲਾ ਕੇ ਮਿਹਨਤ ਕਰ ਕੇ ਸਤਵਿੰਦਰ ਦੇ ਨਾਂਅ 'ਤੇ ਜ਼ਮੀਨ ਕਰਵਾਈ ਸੀ। ਉਸ ਨੇ ਕਦੇ ਘਰ 'ਚ ਕੱਖਾਂ ਦੀ ਪੰਡ ਵੀ ਨਹੀਂ ਲਿਆਂਦੀ ਅਤੇ ਉਸ ਨੇ ਮਿਹਨਤਾਂ ਕਰਕੇ ਕਰੋੜਾਂ ਦੀ ਜ਼ਮੀਨ ਬਣਾਈ ਸੀ ਅਤੇ ਸਤਵਿੰਦਰ ਬੁੱਗੇ ਨੂੰ ਬਿਨ੍ਹਾਂ ਕਿਸੇ ਮਿਹਨਤ ਤੋਂ ਜ਼ਮੀਨ ਮਿਲ ਗਈ ਪਰ ਹੁਣ ਉਹ ਉਸ ਨੂੰ ਅੱਖਾਂ ਦਿਖਾ ਰਿਹਾ ਹੈ।ਇਸ ਤੋਂ ਇਲਾਵਾ ਉਹ ਵੀਡੀਓ ‘ਚ ਹੋਰ ਵੀ ਬਹੁਤ ਕੁਝ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ। ਸਤਵਿੰਦਰ ਬੁੱਗਾ ਦਾ ਭਰਾ ਵੀਡੀਓ ਵਿਚ ਹੋਰ ਵੀ ਕਈ ਗੱਲਾਂ ਕਹਿੰਦਾ ਸੁਣਿਆ ਜਾ ਸਕਦਾ ਹੈ।