ਗਾਇਕ ਰਣਜੀਤ ਬਾਵਾ ਦੇ PA ਦੀ ਸੜਕ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਲਿੱਦੜਾਂ ਪੁਲ 'ਤੇ ਪਿੱਲਰ ਨਾਲ ਗੱਡੀ ਟਕਰਾਉਣ ਕਾਰਨ ਵਾਪਰਿਆ ਹਾਦਸਾ 

Punjab News

ਜਿਗਰੀ ਯਾਰ ਅਤੇ ਮੈਨੇਜਰ ਡਿਪਟੀ ਵੋਹਰਾ ਦੇ ਦਿਹਾਂਤ 'ਤੇ ਭਾਵੁਕ ਹੋਏ ਗਾਇਕ ਰਣਜੀਤ ਬਾਵਾ
ਕਿਹਾ- ਇੰਝ ਲੱਗ ਰਿਹਾ ਹੈ ਜਿਵੇਂ ਮੇਰੀ ਸੱਜੀ ਬਾਂਹ ਟੁੱਟ ਗਈ ਹੋਵੇ
ਗੁਰਦਾਸਪੁਰ :
ਜਲੰਧਰ- ਅੰਮ੍ਰਿਤਸਰ ਮਾਰਗ ਤੇ ਪੈਂਦੇ ਪਿੰਡ ਲਿੱਧੜਾਂ 'ਚ ਅੱਧੀ ਰਾਤ ਤੋਂ ਬਾਅਦ ਵਾਪਰੇ ਹਾਦਸੇ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ ਏ ਡਿਪਟੀ ਵੋਹਰਾ ਦੀ ਮੌਤ ਹੋਣ ਬਾਰੇ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਡਿਪਟੀ ਵੋਹਰਾ ਰਣਜੀਤ ਬਾਵਾ ਦਾ ਸਮਾਗਮ ਕਰਵਾ ਕੇ ਆਪਣਾ ਜਨਮ ਦਿਨ ਮਨਾਉਣ ਲਈ ਆਪਣੀ ਕਾਰ ਵਿੱਚ ਸਵਾਰ ਹੋ ਕੇ ਖੰਨਾ ਤੋਂ ਬਟਾਲੇ ਆਪਣੇ ਘਰ ਆ ਰਿਹਾ ਸੀ।

ਪ੍ਰਾਪਤ ਵਰਵੇਆਂ ਅਨੁਸਾਰ ਉਨ੍ਹਾਂ ਹਾਦਸਾ ਇੰਨਾਂ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਤੇ ਰਾਹਗੀਰਾਂ ਵੱਲੋਂ ਕਾਰ ਵਿਚ ਫਸੇ ਡਿਪਟੀ ਵੋਹਰਾ ਨੂੰ ਖਿੱਚ ਕੇ ਬਾਹਰ ਕੱਢ ਕੇ ਨਿਜੀ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਡਿਪਟੀ ਵੋਹਰਾ ਨੇ ਅਜੇ ਗਾਇਕ ਨੂੰ ਸੂਚਿਤ ਹੀ ਕੀਤਾ ਸੀ ਕਿ ਉਹ ਵਾਪਸ ਆਉਣ ਲਈ ਜਲੰਧਰ ਪੁੱਜ ਗਿਆ ਹੈ ਤੇ ਕੁਝ ਸਮੇਂ ਬਾਅਦ ਉਸ ਨਾਲ ਹਾਦਸਾ ਵਾਪਰਣ ਦੀ ਉਨ੍ਹਾਂ ਨੂੰ ਸੂਚਨਾ ਮਿਲ ਗਈ।

ਥਾਣਾ ਮਕਸੂਦਾਂ ਦੇ ਐੱਸ ਆਈ ਕੁਲਬੀਰ ਸਿੰਘ ਨੇ ਦੱਸਿਆ ਹੈ ਸੂਚਨਾ ਮਿਲਣ 'ਤੇ ਜਦੋਂ ਉਹ ਮੌਕੇ 'ਤੇ ਪੁੱਜੇ ਜਾਣਕਾਰੀ ਮਿਲੀ ਕਿ ਸੜਕ ਕਿਨਾਰੇ ਪਏ ਪਿੱਲਰ ਨਾਲ ਉਸ ਦੀ ਕਾਰ ਵਿਤਾਰਾ ਬਰੀਜ਼ਾ ਟਕਰਾਉਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਨੌਸਰ ਡਿਪਟੀ ਵੋਹਰਾ ਗਾਇਕ ਰਣਜੀਤ ਬਾਵਾ ਦੇ ਸੰਘਰਸ਼ ਵਾਲੇ ਦਿਨਾਂ ਤੋਂ ਹੀ ਉਨ੍ਹਾਂ ਦੇ ਨਾਲ ਸਨ ਅਤੇ ਰਣਜੀਤ ਬਾਵਾ ਦੇ ਜਿਗਰੀ ਯਾਰ ਸਨ। ਵੋਹਰਾ ਦੀ ਮੌਤ 'ਤੇ ਰਣਜੀਤ ਬਾਵਾ ਵੀ ਭਾਵੁਕ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਆਪਣੇ ਜਿਗਰੀ ਯਾਰ ਦੀ ਮੌਤ 'ਤੇ ਇੰਝ ਲੱਗ ਰਿਹਾ ਹੈ ਜਿਵੇਂ ਮੇਰੀ ਸੱਜੀ ਬਾਂਹ ਹੀ ਟੁੱਟ ਗਈ ਹੋਵੇ।