ਲੋਕਾਂ ਦੀਆਂ ਹੋਲੀਆਂ ਤੇ ਸਿੰਘਾਂ ਦਾ ਹੋਲਾ ਏ........

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹੋਲਾ ਮਹੱਲਾ ਆਨੰਦਪੁਰ ਸਾਹਿਬ

Hola Mohalla

ਆਨੰਦਪੁਰ ਸਾਹਿਬ: ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਸ਼ਰਧਾਲੂ ਦੂਰੋਂ ਦੂਰੋਂ ਹੋਲੇ ਮਹੱਲੇ ਵਿਚ ਸ਼ਾਮਲ ਹੋਣ ਲਈ ਆਉਂਦੇ ਹਨ। ਬੱਚਿਆਂ ਲਈ ਇਹ ਮੇਲਾ, ਪੰਜਾਬੀਆਂ  ਲਈ ਪਾਵਨ ਦਿਨ ਅਤੇ ਨਿਹੰਗਾਂ ਲਈ ਹੋਲਾ ਮਹੱਲਾ ਹੁੰਦਾ ਹੈ।

ਹੋਲੇ ਮਹੱਲੇ ਤੋਂ ਭਾਵ ਹੈ ਬਣਾਵਟੀ ਹਮਲਾ। ਜਦ ਨੀਲੇ ਬਾਣਿਆਂ ਵਿਚ ਸਜੇ ਨਿਹੰਗ ਸਿੰਘ ਆਪਣੇ ਕਮਾਲ ਦੇ ਜ਼ੋਹਰ ਦਾ ਪ੍ਰਦਰਸ਼ਨ ਕਰਦੇ ਹਨ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ। ਪੂਰੇ ਭਾਰਤ ਤੋਂ ਆਏ ਸ਼ਰਧਾਲੂਆਂ ਅਤੇ ਨਿਹੰਗ ਸਿੰਘਾਂ ਦੇ ਨਾਲ ਆਨੰਦਪੁਰ ਸਾਹਿਬ ਦੀਆਂ ਸੜਕਾਂ ਭਰੀਆਂ ਹੋਈਆਂ ਹੁੰਦੀਆਂ ਹਨ। ਇਸ  ਸਾਲ ਦਾ ਹੋਲਾ ਮਹੱਲਾ ਕੁੱਝ ਖਾਸ ਸੀ ਕਿਉਂਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਰਕੇ ਸੰਗਤਾਂ ਹੋਲੇ ਮਹੱਲੇ ਵਿਚ ਸ਼ਾਮਲ ਨਹੀਂ  ਹੋ ਸਕੀਆਂ ਸਨ। ਜਿਸ ਕਰਕੇ ਇਸ ਸਾਲ ਹਰ ਕਿਸੇ ਦੇ ਮਨ ਵਿਚ ਦੁਗਣਾ ਚਾਅ ਸੀ। ਹੋਲੇ ਮਹੱਲਾ ਵੇਖਣ ਲਈ  ਸੰਗਤਾਂ  ਦੂਰੋਂ  ਚਲ ਕੇ ਆਉਂਦੀਆਂ ਹਨ। ਹਰ ਕਿਸੇ ਦੀਆਂ ਨਜ਼ਰਾਂ ਨਿਹੰਗ ਸਿੰਘਾਂ ਤੇ ਹੁੰਦੀਆਂ ਹਨ।