ਪੰਜਾਬੀ ਇੰਡਸਟਰੀ ਦੀ ਪਹਿਲੀ ਸਾਇੰਸ ਫਿਕਸ਼ਨ ਫਿਲਮ ਹੋਵੇਗੀ 'ਰੇਡੂਆ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

 'ਰੇਡੂਆ' ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਹੋਵੇਗੀ ਜੋ ਸਾਇੰਸ ਫਿਕਸ਼ਨ ਨਾਲ ਜੁੜੀ ਹੋਈ ਹੈ |

raduaa

ਚੰਡੀਗੜ੍ਹ : ਪੰਜਾਬੀ ਇੰਡਸਟਰੀ ਵਿਚ ਫ਼ਿਲਮਾਂ ਨੂੰ ਲੈ ਕੇ ਨਵੇਂ-ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ | ਮਈ ਦੇ ਮਹੀਨੇ ਵਿਚ ਜਿਥੇ ਹਾਕੀ ਨੂੰ ਲੈ ਕੇ 'ਹਰਜੀਤਾ' ਫਿਲਮ ਰੀਲੀਜ਼ ਹੋਣ ਜਾ ਰਹੀ ਹੈ ਉਥੇ ਵਿਗਿਆਨ ਨਾਲ ਜੁੜੀ ਫਿਲਮ 'ਰੇਡੂਆ' ਫਿਲਮ 11 ਮਈ ਰੀਲੀਜ਼ ਹੋਵੇਗੀ |  'ਰੇਡੂਆ' ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਹੋਵੇਗੀ ਜੋ ਸਾਇੰਸ ਫਿਕਸ਼ਨ ਨਾਲ ਜੁੜੀ ਹੋਈ ਹੈ |ਇਹ ਫਿਲਮ ਸਮੇਂ ਦੀ ਯਾਤਰਾ ਦਿਖਾਈ ਗਈ ਹੈ ਜੋ ਕਿ ਸਟੀਫਨ ਹਾਕਿੰਗ ਦੇ ਟਾਈਮ ਤੇ ਟਰੈਵਲ 'ਤੇ ਆਧਾਰਿਤ ਹੈ |


ਇਸ ਫਿਲਮ ਦੇ ਟ੍ਰੇਲਰ ਵਿਚ ਦੇਖਿਆ ਗਿਆ ਹੈ ਕਿ ਕਿਵੇਂ ਇਕ ਯੰਤਰ ਦੇ ਜ਼ਰੀਏ ਸਮੇਂ ਵਿਚ ਸਫ਼ਰ ਕੀਤਾ ਗਿਆ ਹੈ ਅਤੇ ਇਸ ਫਿਲਮ ਵਿਚ ਆਜ਼ਾਦੀ ਤੋਂ ਪਹਿਲਾਂ ਦਾ ਪੰਜਾਬ ਦਿਖਾਇਆ ਗਿਆ ਹੈ | ਸਮੇਂ ਦੀ ਯਾਤਰਾ ਕਰ 2018 ਵਿਚ ਰਹਿਣ ਵਾਲੇ ਲੋਕ ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਵਿਚ ਪਹੁੰਚ ਜਾਂਦੇ ਹਨ | ਇਸ ਫਿਲਮ ਵਿਚ ਪਿਛਲੇ ਸਮੇਂ ਅਤੇ ਅਜੋਕੇ ਸਮੇਂ ਵਿਚਲਾ ਫ਼ਰਕ ਬਾਖੂਬੀ ਦਿਖਾਇਆ ਗਿਆ ਹੈ |

ਸਰੋਤਿਆਂ ਨੂੰ ਹਸਾਉਣ ਲਈ 'ਰੇਡੂਆ' ਫਿਲਮ ਵਿਚ ਹਾਸਿਆਂ ਦੀ ਭਰਪੂਰ ਡੋਜ਼ ਦਿਤੀ ਗਈ ਹੈ | ਦੋਹਾਂ ਸਮਿਆਂ ਦੇ ਕਿਰਦਾਰ ਨੂੰ ਬਾਖੂਬੀ ਦਰਸਾਇਆ ਗਿਆ ਹੈ ਅਤੇ ਉਨ੍ਹਾਂ ਦੀ ਬੋਲੀ ਅਤੇ ਪਹਿਰਾਵੇ ਨੂੰ ਸੁਚੱਜਾ ਰੰਗ ਦੇ ਕੇ ਕਿਰਦਾਰਾਂ ਨੂੰ ਉਘਾੜਿਆ ਗਿਆ ਹੈ | ਜੇਕਰ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿਚ ਨਵ ਬਾਜਵਾ, ਵੈਭਾਵੀ ਜੋਸ਼ੀ, ਸਤਿੰਦਰ ਸੱਤੀ, ਗੁਰਪ੍ਰੀਤ ਘੁੱਗੀ, ਬੀ.ਐਨ ਸ਼ਰਮਾ, ਮਨਵੀਰ ਭੁੱਲਰ, ਗੁਰਪ੍ਰੀਤ ਭੰਗੂ ਨੇ ਅਪਣੀ ਕਲਾ ਦੇ ਜੌਹਰ ਦਿਖਾਏ ਹਨ |  ਇਹ ਫ਼ਿਲਮ ਨਵ ਬਾਜਵਾ ਫਿਲਮ, ਅਨੁਸ਼ਕ ਨਰੇਦੀ, ਏ.ਕੇ. ਪ੍ਰੋਡਕਸ਼ਨਸ, ਚੇਚੀ ਪ੍ਰੋਡਕਸ਼ਨ (ਵਿਸ਼ਾਲ ਚੇਚੀ) ਅਤੇ ਬਿਗ ਬੈਟ ਫਿਲਮ ਦੇ ਸੰਯੁਕਤ ਸਹਿਯੋਗ ਨਾਲ ਬਣਾਈ ਗਈ ਹੈ | ਫਿਲਮ ਦਾ ਸੰਗੀਤ ਉਲੁਮਨਾਤੀ, ਡੀ.ਓ.ਪੀ. ਗਿਫਟੀ ਕੰਗ ਨੇ ਕੀਤੀ ਅਤੇ ਪੁਨੀਤ ਏ.ਐਸ.ਪੀ. ਦੁਆਰਾ ਐਡਿਟਿੰਗ ਕੀਤੀ ਗਈ ਹੈ।