ਪੰਜਾਬੀ ਫ਼ਿਲਮ 'ਕੰਡੇ' 11 ਮਈ ਨੂੰ ਸਿਨੇਮਾ ਘਰਾਂ ‘ਚ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਨਿਰਦੇਸ਼ਕ ਕਵੀ ਰਾਜ ਨੇ ‘ਦ ਬਲੈਕ ਪ੍ਰਿੰਸ’ ਰਾਹੀਂ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਨੂੰ ਉਜਾਗਰ ਕੀਤਾ ਤੇ ਹੁਣ ਉਹ ਅਪਣੀ ਅਗਲੀ ਫ਼ਿਲਮ ‘ਕੰਡੇ’ ਲੈ ਕੇ ਆ ਰਹੇ ਹਨ...

Punjabi movie 'Kande'

ਅੰਮ੍ਰਿਤਸਰ : ਨਿਰਦੇਸ਼ਕ ਕਵੀ ਰਾਜ ਨੇ ‘ਦ ਬਲੈਕ ਪ੍ਰਿੰਸ’ ਰਾਹੀਂ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਨੂੰ ਉਜਾਗਰ ਕੀਤਾ ਤੇ ਹੁਣ ਉਹ ਅਪਣੀ ਅਗਲੀ ਫ਼ਿਲਮ ‘ਕੰਡੇ’ ਲੈ ਕੇ ਆ ਰਹੇ ਹਨ। ਵੀਆਰਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ 'ਕੰਡੇ' ਦੀ ਟੀਮ ਫ਼ਿਲਮ ਦੇ ਪ੍ਰਚਾਰ ਲਈ ਅੰਮ੍ਰਿਤਸਰ ਪਹੁੰਚੀ।

ਇਹ ਫ਼ਿਲਮ 11 ਮਈ ਨੂੰ ਸਿਨਮਾ ਘਰਾਂ ਵਿਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਨਿਰਮਾਤਾ ਰਾਕੇਸ਼ ਸ਼ਰਮਾ ਹਨ, ਜਦਕਿ ਅਮਰਦੀਪ ਸਿੰਘ ਕੂਨਰ, ਵਿਸ਼ਾਲ ਸ਼ਰਮਾ, ਆਕਾਸ਼ ਧਵਨ ਅਤੇ ਗੌਰਵ ਸ਼ਰਮਾ ਸਹਿ-ਨਿਰਮਾਤਾ ਹਨ। ਨਸ਼ਿਆਂ ਦੇ ਮੁੱਦੇ ’ਤੇ ਬਣੀ ਪੰਜਾਬੀ ਫ਼ਿਲਮ ਦੀ ਕਹਾਣੀ ਫ਼ਿਲਮ ਨਿਰਦੇਸ਼ਕ ਕਵੀ ਰਾਜ ਨੇ ਲਿਖੀ ਹੈ। ਇਹ ਫ਼ਿਲਮ ਸਾਰਿਆਂ ਦਾ ਮਨੋਰੰਜਨ ਕਰੇਗੀ ਪਰ ਨਾਲ-ਨਾਲ ਸਮਾਜ ਦੀਆਂ ਕੁਝ ਸਚਾਈਆਂ ਨੂੰ ਵੀ ਉਜਾਗਰ ਕਰੇਗੀ।

ਫ਼ਿਲਮ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਨੌਜਵਾਨ ਨਸ਼ਿਆਂ ਵਿਚ ਫਸ ਕੇ ਅਪਣੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ ਅਤੇ ਇਸ ਦੌਰਾਨ ਸਿਰਫ਼ ਉਨ੍ਹਾਂ ਦੀ ਹੀ ਨਹੀਂ ਸਗੋਂ ਉਨ੍ਹਾਂ ਦੇ ਮਾਪਿਆਂ ਦੀ ਵੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇਸ ਫ਼ਿਲਮ 'ਚ ਡਰਾਮਾ, ਜਜ਼ਬਾਤ ਅਤੇ ਐਕਸ਼ਨ ਵੀ ਭਰਪੂਰ ਹੈ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ ਅਤੇ ਗੀਤ ਬਾਜ਼ ਨੇ ਲਿਖੇ ਹਨ ਅਤੇ ਕੰਵਰ ਗਰੇਵਾਲ, ਨਛੱਤਰ ਗਿੱਲ, ਫਿਰੋਜ਼ ਖਾਨ, ਜਸਬੀਰ ਜੱਸੀ, ਗੀਤਾ ਜ਼ੈਲਦਾਰ, ਸੋਨੂੰ ਕੱਕੜ ਤੇ ਤਰੰਨੁਮ ਮਲਿਕ ਨੇ ਗਾਏ ਹਨ।