ਧੋਖਾਧੜੀ ਦੇ ਮਾਮਲੇ ਵਿਚ ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਰਹੀ ਰਾਹਤ, 11 ਜੂਨ ਨੂੰ ਅਗਲੀ ਸੁਣਵਾਈ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੌਲੀਵੁਡ ਸਮੇਤ ਬਾਲੀਵੁਡ ਵਿਚ ਅਪਣੀ ਪਛਾਣ ਬਣਾ ਚੁੱਕੀ ਸੁਰਵੀਨ ਚਾਵਲਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਾਈਆਂ... ਸੁਰਵੀਨ ਤੇ ਉਸ ਦੇ ਪਤੀ ਅਕਸ਼ੇ ਠੱਕਰ...

Surveen chawla

ਪੌਲੀਵੁਡ ਸਮੇਤ ਬਾਲੀਵੁਡ ਵਿਚ ਅਪਣੀ ਪਛਾਣ ਬਣਾ ਚੁੱਕੀ ਸੁਰਵੀਨ ਚਾਵਲਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਾਈਆਂ... ਸੁਰਵੀਨ ਤੇ ਉਸ ਦੇ ਪਤੀ ਅਕਸ਼ੇ ਠੱਕਰ ਨੂੰ ਧੋਖਾਧੜੀ ਮਾਮਲੇ 'ਚ ਅਜੇ ਤਕ ਰਾਹਤ ਨਹੀਂ ਮਿਲੀਹੈ| ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਵਲੋਂ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਜ਼ਿਲਾ ਤੇ ਸੈਸ਼ਨ ਜੱਜ ਕੁਮਾਰ ਅਰੋੜਾ ਦੀ ਅਦਾਲਤ 'ਚ ਸੁਣਵਾਈ ਹੋਈ।

ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 11 ਜੂਨ ਤੈਅ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਲਤ ਵਲੋਂ  4 ਜੂਨ ਤੱਕ ਸੁਰਵੀਨ ਚਾਵਲਾ ਦੀ ਗ੍ਰਿਫਤਾਰੀ ਲਈ ਇਸ ਸ਼ਰਤ 'ਤੇ ਰੋਕ ਲੱਗੀ ਸੀ ਕਿ ਉਹ ਪੁਲਸ ਜਾਂਚ 'ਚ ਸ਼ਾਮਿਲ ਨਹੀਂ ਹੋ ਰਹੀ ਹੈ। ਇਸ ਦੌਰਾਨ 31 ਮਈ ਨੂੰ ਥਾਣਾ ਸਿਟੀ ਪੁਲਸ ਦੇ ਏ. ਐੱਸ. ਆਈ. ਹਰਬੰਸ ਸਿੰਘ ਨੇ ਅਦਾਲਤ ਨੂੰ ਦੱਸਿਆ ਸੀ ਕਿ ਦੋਸ਼ੀ ਭਾਵੇਂ ਹੀ ਜਾਂਚ 'ਚ ਸ਼ਾਮਿਲ ਹੋਏ ਹਨ ਪਰ ਦਸਤਾਵੇਜ ਪੇਸ਼ ਨਹੀਂ ਕੀਤੇ ਗਏ ਸਨ। 

ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ 8 ਜੂਨ ਤੋਂ 29 ਜੂਨ ਤਕ ਛੁੱਟੀਆਂ 'ਤੇ ਰਹਿਣਗੇ। ਅਜਿਹੀ ਸਥਿਤੀ 'ਚ ਹੁਣ 11 ਜੂਨ ਨੂੰ ਉਨ੍ਹਾਂ ਦੀ ਜਗ੍ਹਾ ਡਿਊਟੀ ਜੱਜ  ਇਸ ਮਾਮਲੇ ਦੀ ਸੁਣਵਾਈ ਕਰ ਸਕਦੇ ਹਨ। 11 ਜੂਨ ਨੂੰ ਹੁਣ ਇਸ ਬਹੁਚਰਚਿਤ ਮਾਮਲੇ ਦੀ ਸੁਣਵਾਈ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਕੇ. ਐੱਸ. ਚੀਮਾ ਦੀ ਅਦਾਲਤ 'ਚ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 11 ਜੂਨ ਨੂੰ ਅਦਾਲਤ 'ਚ ਤੱਥਾਂ ਦੇ ਆਧਾਰ 'ਤੇ ਅੰਤ੍ਰਿਮ ਜ਼ਮਾਨਤ ਦਾ ਉਹ ਪੁਰਜ਼ੋਰ ਤਰੀਕਿਆਂ ਨਾਲ ਵਿਰੋਧ ਕਰਨਗੇ।